ਫਿਕਸਿੰਗ ਦੀ ਜਾਂਚ ਸ਼ੁਰੂ, ਕੁਮਾਰ ਸੰਗਕਾਰਾ ਤੋਂ ਹੋਵੇਗੀ ਪੁੱਛਗਿੱਛ
Wednesday, Jul 01, 2020 - 11:56 PM (IST)
ਕੋਲੰਬੋ- ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟ ਕਪਤਾਨ ਕੁਮਾਰ ਸੰਗਕਾਰਾ ਨੂੰ ਖੇਡ ਮੰਤਰਾਲਾ ਦੀ ਵਿਸ਼ੇਸ਼ ਜਾਂਚ ਕਮੇਟੀ ਦੇ ਅੱਗੇ ਬਿਆਨ ਦੇਣ ਦੇ ਲਈ ਕਿਹਾ ਗਿਆ ਹੈ। ਇਹ ਕਮੇਟੀ ਇਨ੍ਹਾਂ ਦੋਸ਼ਾਂ ਦੀ ਜਾਂਚ ਕਰ ਰਹੀ ਹੈ ਕਿ ਭਾਰਤ ਦੇ ਵਿਰੁੱਧ ਵਿਸ਼ਵ ਕੱਪ 2011 ਦਾ ਫਾਈਨਲ ਫਿਕਸ ਸੀ, ਜਿਸ 'ਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਥਾਨਕ ਮੀਡੀਆ ਦੀਆਂ ਖਬਰਾਂ 'ਚ ਇਹ ਜਾਣਕਾਰੀ ਦਿੱਤੀ ਗਈ। ਸ਼੍ਰੀਲੰਕਾ ਦੇ ਖੇਡ ਮੰਤਰੀ ਨੇ ਪਿਛਲੇ ਮਹੀਨੇ ਸਾਬਕਾ ਖੇਡ ਮੰਤਰੀ ਮਹਿੰਦਾਨੰਦਾ ਲਥੁਥਗਾਮਗੇ ਦੇ ਇਨ੍ਹਾਂ ਦੋਸ਼ਾਂ ਦੀ ਜਾਂਚ ਕਰਨ ਨੂੰ ਕਿਹਾ ਹੈ। ਉਨ੍ਹਾਂ ਨੇ ਆਪਣੇ ਦੋਸ਼ਾਂ 'ਚ ਦਾਵਾ ਕੀਤਾ ਸੀ ਕਿ 2015 ਵਿਸ਼ਵ ਕੱਪ ਫਾਈਨਲ 'ਚ ਭਾਰਤ ਦੇ ਵਿਰੁੱਧ ਰਾਸ਼ਟਰੀ ਕ੍ਰਿਕਟ ਟੀਮ ਦੀ ਹਾਰ ਨੂੰ 'ਕੁਝ ਪਾਸੇ' ਫਿਕਸ ਕੀਤਾ ਸੀ। ਸੰਗਕਾਰਾ ਉਸ ਸਮੇਂ ਸ਼੍ਰੀਲੰਕਾਈ ਟੀਮ ਦੇ ਕਪਤਾਨ ਸਨ।