ਕੋਰੋਨਾ ਦੇ ਖਤਰੇ ਕਾਰਨ PGA ਚੈਂਪੀਅਨਸ਼ਿਪ ਤੋਂ ਹਟੇ ਪੰਜ ਖਿਡਾਰੀ
Friday, Jun 26, 2020 - 12:27 AM (IST)

ਵਾਸ਼ਿੰਗਟਨ- ਬਰੂਕਸ ਕੋਪੇਕਾ ਤੇ ਵੈਬ ਸਿੰਪਸਨ ਉਨ੍ਹਾਂ ਪੰਜ ਖਿਡਾਰੀਆਂ 'ਚ ਸ਼ਾਮਲ ਹਨ, ਜਿਨ੍ਹਾਂ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਪੀ. ਜੀ. ਏ. ਟੂਰ ਦੀ ਪ੍ਰਤੀਯੋਗਿਤਾ ਟ੍ਰੈਵਲਰਜ਼ ਗੋਲਫ ਚੈਂਪੀਅਨਸ਼ਿਪ ਤੋਂ ਹਟਨ ਦਾ ਫੈਸਲਾ ਕੀਤਾ ਹੈ। ਗ੍ਰੀਮ ਮੈਕਡੋਵੇਲ ਦੇ ਨਾਲ ਲੰਮੇ ਸਮੇਂ ਤੱਕ ਕੈਡੀ ਰਹੇ ਕੇਨ ਕਾਮਬਾਏ ਨੂੰ ਕੋਰੋਨਾ ਵਾਇਰਸ ਦੇ ਲਈ ਪਾਜ਼ੇਟਿਵ ਪਾਇਆ ਗਿਆ ਹੈ ਜਿਸ ਤੋਂ ਬਾਅਦ ਗੋਲਫਰ ਵੀ ਪ੍ਰਤੀਯੋਗਿਤਾ ਤੋਂ ਹਟ ਗਿਆ। ਮੈਕਡੋਵੇਲ ਨੇ ਕਿਹਾ ਖਤਰਾ ਥੋੜਾ ਵਧ ਗਿਆ ਹੈ। ਪੀ. ਜੀ. ਏ. ਟੂਰ ਨੇ ਪੀ. ਸੀ. ਏ. ਟੂਰ ਰਿਵਰ ਹਾਈਲੈਂਡਸ 'ਚ ਕੋਵਿਡ-19 ਦੇ ਲਈ ਟੈਸਟਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਸੀ, ਜਿਸ 'ਚ ਗੋਲਫਰ ਕੈਮਰਨ ਚੈਂਪ ਤੇ ਕੋਪੇਕਾ ਤੇ ਮੈਕਡੋਵੇਲ ਦੇ ਕੈਡੀਜ ਨੂੰ ਪਾਜ਼ੇਟਿਵ ਪਾਇਆ ਗਿਆ।