ਟੋਕੀਓ ਓਲੰਪਿਕ ਖੇਡਾਂ ਲਈ ਪਹਿਲਾ ਭਾਰਤੀ ਦਲ ਹੋਇਆ ਰਵਾਨਾ

Sunday, Jul 18, 2021 - 12:35 AM (IST)

ਟੋਕੀਓ ਓਲੰਪਿਕ ਖੇਡਾਂ ਲਈ ਪਹਿਲਾ ਭਾਰਤੀ ਦਲ ਹੋਇਆ ਰਵਾਨਾ

ਸਪੋਰਟਸ ਡੈਸਕ : ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਸ਼ਨੀਵਾਰ ਰਾਤ ਖਿਡਾਰੀਆਂ ਨੂੰ ਟੋਕੀਓ ਰਵਾਨਾ ਕਰਨ ਤੋਂ ਪਹਿਲਾਂ ਇਕ ਸਮਾਗਮ ’ਚ ਸ਼ੁੱਭ-ਕਾਮਨਾਵਾਂ ਦਿੰਦਿਆਂ ਅਪੀਲ ਕੀਤੀ ਕਿ ਉਨ੍ਹਾਂ ਨੇ ਟੋਕੀਓ ਓਲੰਪਿਕ ’ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਕੇ ਤਿਰੰਗੇ ਦਾ ਮਾਣ-ਸਨਮਾਨ ਉੱਚਾ ਰੱਖਣਾ ਹੈ। ਇਸ ਦੌਰਾਨ ਆਯੋਜਿਤ ਇਕ ਰਸਮੀ ਵਿਦਾਇਗੀ ਸਮਾਗਮ ’ਚ ਖੇਡ ਮੰਤਰੀ ਨੇ ਭਾਰਤ ਤੋਂ ਖਿਡਾਰੀਆਂ ਦੇ ਪਹਿਲੇ ਦਲ ਨੂੰ ਟੋਕੀਓ ਲਈ ਰਵਾਨਾ ਕੀਤਾ। ਕੁਲ 88 ਮੈਂਬਰਾਂ ਦੇ ਇਸ ਦਲ, ਜਿਸ ’ਚ 54 ਐਥਲੀਟ, ਸਹਿਯੋਗੀ ਸਟਾਫ ਤੇ ਭਾਰਤੀ ਓਲੰਪਿਕ ਸੰਘ ਦੇ ਪ੍ਰਤੀਨਿਧੀ ਸ਼ਾਮਲ ਹਨ, ਨੂੰ ਇਕ ਸਮਾਗਮ ’ਚ ਕੇਂਦਰੀ ਖੇਡ ਮੰਤਰੀ ਅਨੁਰਾਗ ਸਿੰਘ ਤੇ ਖੇਡ ਰਾਜ ਮੰਤਰੀ ਨਿਸਿਥ ਪ੍ਰਮਾਣਿਕ ਨੇ ਰਸਮੀ ਤੌਰ ’ਤੇ ਵਿਦਾ ਕੀਤਾ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਕੰਪਨੀਆਂ ’ਤੇ ਭੜਕੇ ਬਾਈਡੇਨ, ਕਿਹਾ-ਲੈ ਰਹੀਆਂ ਲੋਕਾਂ ਦੀਆਂ ਜਾਨਾਂ

ਇਸ ਦੌਰਾਨ ਅਨੁਰਾਗ ਠਾਕੁਰ ਨੇ ਕਿਹਾ ਕਿ ਜਦੋਂ ਤੁਸੀਂ ਟੂਰਨਾਮੈਂਟ ’ਚ ਦੇਸ਼ ਦੀ ਅਗਵਾਈ ਕਰਨ ਉਤਰੋਗੇ ਤਾਂ ਪੂਰਾ ਦੇਸ਼ ਤੁਹਾਡੇ ਪਿੱਛੇ ਖੜ੍ਹਾ ਹੋਵੇਗਾ। ਤੁਸੀਂ ਆਪਣੇ ਉਪਰ ਬੋਝ ਨਾ ਪਾਓ। ਇਹ ਮੌਕਾ ਹਰ ਕਿਸੇ ਦੇ ਜੀਵਨ ’ਚ ਨਹੀਂ ਆਉਂਦਾ। ਤੁਸੀਂ ਖੁਸ਼ਕਿਸਮਤ ਹੋ, ਜੋ ਓਲੰਪਿਕ ’ਚ ਦੇਸ਼ ਦੀ ਅਗਵਾਈ ਕਰੋਗੇ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਟੋਕੀਓ ’ਚ ਤਿਰੰਗੇ ਦਾ ਮਾਣ-ਸਨਮਾਨ ਉੱਚਾ ਰੱਖੋਗੇ। ਅੱਠ ਖੇਡਾਂ-ਤੀਰਅੰਦਾਜ਼ੀ, ਹਾਕੀ, ਬੈਡਮਿੰਟ, ਟੇਬਲ ਟੈਨਿਸ, ਜੂਡੋ, ਜਿਮਨਾਸਟਿਕ ਤੇ ਵੇਟ ਲਿਫਟਿੰਗ ਨਾਲ ਜੁੜੇ ਖਿਡਾਰੀ ਤੇ ਸਹਿਯੋਗੀ ਸਟਾਫ ਅੱਜ ਨਵੀਂ ਦਿੱਲੀ ਤੋਂ ਰਵਾਨਾ ਹੋਏ। ਇਸ ’ਚ ਹਾਕੀ ਦਾ ਦਲ ਸਭ ਤੋਂ ਵੱਡਾ ਹੈ। ਕੁਲ 127 ਭਾਰਤੀ ਖਿਡਾਰੀਆਂ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ, ਜੋ ਰੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ 117 ਖਿਡਾਰੀਆਂ ਦੀ ਗਿਣਤੀ ਤੋਂ ਅੱਗੇ ਨਿਕਲਦੇ ਹੋਏ ਇਕ ਰਿਕਾਰਡ ਹੈ।


author

Manoj

Content Editor

Related News