IPL 2022 ਦੇ ਫਾਈਨਲ ਮੈਚ ਦੀ ਸਭ ਤੋਂ ਸਸਤੀ ਟਿਕਟ 800 ਰੁਪਏ ''ਚ, ਜਾਣੋ ਸਭ ਤੋਂ ਮਹਿੰਗੀ ਟਿਕਟ ਦੀ ਕੀਮਤ ਬਾਰੇ
Friday, May 20, 2022 - 06:30 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਸੀਜ਼ਨ ਦੇ ਖ਼ਤਮ ਹੋਣ ਨੂੰ ਸਿਰਫ਼ ਇਕ ਹੀ ਹਫ਼ਤਾ ਰਹਿ ਗਿਆ ਹੈ। ਪਰ ਅਜੇ ਤਕ ਇਹ ਸਪਸ਼ੱਟ ਨਹੀਂ ਹੋ ਸਕਿਆ ਹੈ ਕਿ ਪਲੇਅ ਆਫ਼ 'ਚ ਕਿਹੜੀਆਂ ਚਾਰ ਟੀਮਾਂ ਆਪਸ 'ਚ ਭਿੜਨਗੀਆਂ। ਪਰ ਪਲੇਅ ਆਫ਼ ਤੋਂ ਪਹਿਲਾਂ ਆਈ. ਪੀ. ਐੱਲ. ਫਾਈਨਲ ਦੇ ਮੈਚਾਂ ਦੀ ਟਿਕਟ ਦਾ ਐਲਾਨ ਹੋ ਚੁੱਕਾ ਹੈ। ਆਈ. ਪੀ. ਐੱਲ. ਦੇ ਫਾਈਨਲ ਮੈਚ ਦੀ ਸਭ ਤੋਂ ਮਹਿੰਗੀ ਟਿਕਟ 65 ਹਜ਼ਾਰ ਰੁਪਏ 'ਚ ਵਿਕ ਰਹੀ ਹੈ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਕੀਤੀ ਸ਼ਾਨਦਾਰ ਵਾਪਸੀ, ਅਰਧ ਸੈਂਕੜਾ ਲਾਉਂਦੇ ਹੋਏ ਆਪਣੇ ਨਾਂ ਕੀਤੇ ਵੱਡੇ ਰਿਕਾਰਡ
29 ਮਈ ਨੂੰ ਆਈ. ਪੀ. ਐੱਲ. 2022 ਦਾ ਫ਼ਾਈਨਲ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਮੈਚ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਟਿਕਟਾਂ ਦੀਆਂ ਕੀਮਤਾਂ ਦਾ ਐਲਾਨ ਕਰ ਦਿੱਤਾ ਹੈ। ਬੀ. ਸੀ. ਸੀ. ਆਈ. ਨੇ ਫਾਈਨਲ ਮੈਚ ਲਈ ਸਭ ਤੋਂ ਮਹਿੰਗੀ ਟਿਕਟ 65 ਹਜ਼ਾਰ ਰੁਪਏ 'ਚ ਰੱਖੀ ਹੈ ਜੋ ਕਿ ਸਭ ਤੋਂ ਵਧੀਆ ਜਗ੍ਹਾ ਲਈ ਹੋਵੇਗੀ। ਜਦਕਿ ਇਸ ਤੋਂ ਇਲਾਵਾ 50 ਤੇ 20 ਹਜ਼ਾਰ ਰੁਪਏ ਦੀਆਂ ਟਿਕਟਾਂ ਵੀ ਰਖੀਆਂ ਗਈਆਂ ਹਨ। ਆਮ ਲੋਕਾਂ ਲਈ ਫਾਈਨਲ ਮੈਚ ਦੇਖਣ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਫਾਈਨਲ ਮੈਚ ਦੀ ਟਿਕਟ ਦੀ ਸ਼ੁਰੂਆਤ 800 ਰੁਪਏ ਤੋਂ ਰੱਖੀ ਹੈ।
ਜ਼ਿਕਰਯੋਗ ਹੈ ਕਿ ਆਈ. ਪੀ. ਐੱਲ. 2022 ਫਾਈਨਲ ਦਾ ਮੈਚ ਅਹਿਮਦਾਬਾਦ 'ਚ ਖੇਡਿਆ ਜਾਵੇਗਾ। ਅਹਿਮਦਾਬਾਦ ਦਾ ਨਰਿੰਦਰ ਮੋਦੀ ਸਟੇਡੀਅਮ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ। ਇੱਥੇ ਇਕ ਲੱਖ ਤੋਂ ਜ਼ਿਆਦਾ ਲੋਕ ਸਟੇਡੀਅਮ 'ਚ ਬੈਠ ਕੇ ਮੈਚ ਦੇਖ ਸਕਦੇ ਹਨ। ਇਸ ਦੇ ਨਾਲ ਹੀ ਉਹ ਸਟੇਡੀਅਮ ਦੁਨੀਆ ਭਰ ਦੀਆਂ ਸਹੂਲਤਾਂ ਦੇ ਨਾਲ ਲੈਸ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਨਿਕਹਤ ਜ਼ਰੀਨ ਨੂੰ ਮਹਿਲਾ ਬਾਕਸਿੰਗ 'ਚ ਵਿਸ਼ਵ ਚੈਂਪੀਅਨ ਬਣਨ 'ਤੇ ਦਿੱਤੀ ਵਧਾਈ
ਦੇਖੋ ਆਈ. ਪੀ. ਐੱਲ. 2022 ਫਾਈਨਲ ਦੇ ਟਿਕਟ ਦੇ ਰੇਟਸ
65,000
50,000
20,000
14,000
7,500
4,500
3,500
2,500
2,000
1,500
800
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।