ਚੇਨਈ ’ਚ ਚੈਂਪੀਅਨਸ ਟਰਾਫੀ ਤੋਂ ਪਹਿਲਾਂ ਪਾਕਿਸਤਾਨ ਹਾਕੀ ਨੂੰ ਆਰਥਿਕ ਮਦਦ

Wednesday, Jun 14, 2023 - 04:02 PM (IST)

ਚੇਨਈ ’ਚ ਚੈਂਪੀਅਨਸ ਟਰਾਫੀ ਤੋਂ ਪਹਿਲਾਂ ਪਾਕਿਸਤਾਨ ਹਾਕੀ ਨੂੰ ਆਰਥਿਕ ਮਦਦ

ਕਰਾਚੀ– ਚੇਨਈ ’ਚ ਅਗਸਤ ’ਚ ਹੋਣ ਵਾਲੀ ਏਸ਼ੀਆਈ ਚੈਂਪੀਅਨਸ ਟਰਾਫੀ ’ਚ ਹਿੱਸੇਦਾਰੀ ਦਾ ਰਸਤਾ ਸਾਫ ਕਰਦੇ ਹੋਏ ਪਾਕਿਸਤਾਨ ਹਾਕੀ ਸੰਘ ਨੂੰ ਸਰਕਾਰ ਨੇ ਢਾਈ ਕਰੋੜ ਰੁਪਏ ਜਾਰੀ ਕੀਤੇ ਹਨ। ਪਾਕਿਸਤਾਨ ਖੇਡ ਬੋਰਡ ਦੇ ਇਕ ਅਧਕਾਰੀ ਨੇ ਦੱਸਿਆ ਕਿ ਓਮਾਨ ’ਚ ਏਸ਼ੀਆਈ ਜੂਨੀਅਰ ਕੱਪ ’ਚ ਰਾਸ਼ਟਰੀ ਜੂਨੀਅਰ ਟੀਮ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਅੰਤਰ ਸੂਬਾਈ ਤਾਲਮੇਲ ਮੰਤਰੀ ਅਹਿਸਾਨ ਮਜਾਰੀ ਨੇ ਇਸ ਸਹਾਇਤਾ ਨੂੰ ਮਨਜ਼ੂਰੀ ਦਿੱਤੀ।

ਅਧਿਕਾਰੀ ਨੇ ਕਿਹਾ, ‘‘ਇਸ ਪੈਸੇ ਨਾਲ ਜੂਨੀਅਰ ਟੀਮ ਦੇ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਰੋਜ਼ਾਨਾ ਭੱਤਾ ਤੇ ਏਸ਼ੀਆਈ ਚੈਂਪੀਅਨਸ ਟਰਾਫੀ ’ਚ ਹਿੱਸੇਦਾਰੀ ਦਾ ਖਰਚ ਦਿੱਤਾ ਜਾਵੇਗਾ।’’ ਉਸ ਨੇ ਇਹ ਵੀ ਕਿਹਾ ਕਿ ਪਾਕਿਸਤਾਨੀ ਟੀਮ ਦੇ ਡਚ ਕੋਚ ਸੀਗਫ੍ਰਾਈਡ ਏਕਮੈਨ ਦੀ ਤਨਖਾਹ ਵੀ ਜਲਦ ਹੀ ਦੇ ਦਿੱਤੀ ਜਾਵੇਗੀ। ਏਕਮੈਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਟੀਮ ਨੂੰ ਛੱਡ ਕੇ ਵਤਨ ਪਰਤ ਗਿਆ ਹੈ। ਚੋਣਾਂ ਅਤੇ ਸੰਵਿਧਾਨਕ ਮੁੱਦਿਆਂ 'ਤੇ PSBs ਅਤੇ PHFs ਦਰਮਿਆਨ ਮਤਭੇਦ ਕਾਰਨ ਸਰਕਾਰ ਤੋਂ ਵਿੱਤੀ ਸਹਾਇਤਾ ਬੰਦ ਕਰ ਦਿੱਤੀ ਗਈ ਸੀ। ਹੁਣ ਮਸਲਾ ਹੱਲ ਹੋਣ ਕਾਰਨ ਫੰਡ ਅਲਾਟ ਕਰ ਦਿੱਤੇ ਗਏ ਹਨ।


author

Tarsem Singh

Content Editor

Related News