FIH ਪ੍ਰੋ ਲੀਗ 2022 ਸੈਸ਼ਨ ਭਾਰਤੀ ਮਹਿਲਾਵਾਂ ਦੇ ਪ੍ਰਦਰਸ਼ਨ ਲਈ ਮਹੱਤਵਪੂਰਨ : ਕਪਤਾਨ ਸਵਿਤਾ

Friday, Feb 25, 2022 - 04:00 PM (IST)

FIH ਪ੍ਰੋ ਲੀਗ 2022 ਸੈਸ਼ਨ ਭਾਰਤੀ ਮਹਿਲਾਵਾਂ ਦੇ ਪ੍ਰਦਰਸ਼ਨ ਲਈ ਮਹੱਤਵਪੂਰਨ : ਕਪਤਾਨ ਸਵਿਤਾ

ਭੁਵਨੇਸ਼ਵਰ- ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਸਵਿਤਾ ਪੂਨੀਆ ਦਾ ਮੰਨਣਾ ਹੈ ਕਿ ਮੌਜੂਦਾ ਐੱਫ. ਆਈ. ਐੱਚ. ਪ੍ਰੋ. ਲੀਗ ਟੀਮ ਇਸ ਸਾਲ ਦੋ ਮਹੱਤਵਪੂਰਨ ਟੂਰਨਾਮੈਂਟ- ਵਿਸ਼ਵ ਕੱਪ ਤੇ ਹਾਂਗਜੋਊ ਏਸ਼ੀਆਈ ਖੇਡਾਂ ਦੀ ਤਿਆਰੀਆਂ ਲਈ ਬਿਹਤਰੀਨ ਮੰਚ ਪ੍ਰਦਾਨ ਕਰੇਗੀ। ਏਸ਼ੀਆਈ ਖੇਡਾਂ 2024 'ਚ ਹੋਣ ਵਾਲੇ ਪੈਰਿਸ ਓਲੰਪਿਕ ਦੇ ਲਈ ਕੁਆਲੀਫਾਇੰਗ ਟੂਰਨਾਮੈਂਟ ਹੈ।

ਇਹ ਵੀ ਪੜ੍ਹੋ : ਰਵਿੰਦਰ ਜਡੇਜਾ 'ਤੇ ਚੜ੍ਹਿਆ 'ਪੁਸ਼ਪਾ' ਦਾ ਖ਼ੁਮਾਰ, ਵਿਕਟ ਲੈ ਕੇ ਇੰਝ ਮਨਾਇਆ ਜਸ਼ਨ (ਵੀਡੀਓ)

ਭਾਰਤੀ ਮਹਿਲਾਵਾਂ ਨੇ ਐੱਫ. ਆਈ. ਐੱਚ. ਪ੍ਰੋ ਲੀਗ 'ਚ ਸ਼ਾਨਦਾਰ ਡੈਬਿਊ ਕੀਤਾ ਤੇ ਇਸ ਸਾਲ ਦੇ ਸ਼ੁਰੂ 'ਚ ਓਮਾਨ ਦੇ ਮਸਕਟ 'ਚ ਸ਼ੁਰੂਆਤੀ ਦੋ ਪੜਾਅ ਦੇ ਮੁਕਾਬਲੇ 'ਚ ਚੀਨ ਨੂੰ 7-1 ਤੇ 2-1 ਨਾਲ ਹਰਾਇਆ। ਭਾਰਤੀ ਕਪਤਾਨ ਸਵਿਤਾ ਨੇ ਕਿਹਾ ਕਿ ਐੱਫ. ਆਈ. ਐੱਚ. ਪ੍ਰੋ ਲੀਗ 'ਚ ਚੋਟੀ ਦੀਆਂ ਟੀਮਾਂ ਦੇ ਖ਼ਿਲਾਫ਼ ਖੇਡਣਾ 2022 ਦੇ ਮਹੱਤਵਪੂਰਨ ਸਾਲ ਤੋਂ ਪਹਿਲਾਂ ਉਨ੍ਹਾਂ ਦੀ ਖੇਡ ਦਾ ਸਹੀ ਅੰਦਾਜ਼ਾ ਲਗਾਉਣਾ ਸਾਬਤ ਹੋਵੇਗਾ। ਇਸੇ ਸਾਲ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵੀ ਹੋਣਗੀਆਂ।

ਇਹ ਵੀ ਪੜ੍ਹੋ : ਗਾਂਗੁਲੀ-ਦ੍ਰਾਵਿੜ 'ਤੇ ਟਿੱਪਣੀ ਕਰਕੇ ਸਾਹਾ ਨੇ ਤੋੜਿਆ ਨਿਯਮ, ਸਪੱਸ਼ਟੀਕਰਨ ਮੰਗ ਸਕਦੈ BCCI

ਉਨ੍ਹਾਂ ਕਿਹਾ ਕਿ ਸਾਡਾ ਮੁੱਖ ਧਿਆਨ ਸਾਡੇ ਪ੍ਰਦਰਸ਼ਨ 'ਤੇ ਹੈ। ਅਸੀਂ ਲੰਬੇ ਸਮੇਂ ਤੋਂ ਪ੍ਰੋ ਲੀਗ 'ਚ ਖੇਡਣ ਦਾ ਇੰਤਜ਼ਾਰ ਕਰ ਰਹੇ ਸੀ ਕਿਉਂਕਿ ਸਾਨੂੰ ਇਸ ਨਾਲ ਦੁਨੀਆ ਦੀਆਂ ਚੋਟੀ ਦੀਆਂ ਟੀਮਾਂ ਦੇ ਖ਼ਿਲਾਫ਼ ਖੇਡਣ ਦਾ ਮੌਕਾ ਮਿਲੇਗਾ। ਸਵਿਤਾ ਨੇ ਸਪੇਨ ਦੇ ਖ਼ਿਲਾਫ਼ ਦੂਜੇ ਐੱਫ. ਆਈ. ਐੱਚ. ਪ੍ਰੋ ਲੀਗ ਮੁਕਾਬਲੇ ਤੋਂ ਪਹਿਲਾਂ ਵਰਚੁਅਲ ਮੀਟਿੰਗ 'ਚ ਕਿਹਾ ਕਿ ਇਸ ਨਾਲ ਸਾਨੂੰ ਮਹੱਤਵਪੂਰਨ ਸੈਸ਼ਨ ਤੋਂ ਪਹਿਲਾਂ ਆਪਣੀ ਮਜ਼ਬੂਤੀ ਤੇ ਕਮਜ਼ੋਰੀ ਦੇ ਬਾਰੇ 'ਚ ਸਹੀ ਅੰਦਾਜ਼ਾ ਹੋ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News