FIFA World Cup : ਕੋਲੰਬੀਆ ਨੂੰ ਜਾਪਾਨ 'ਤੇ ਜੇਤੂ ਸ਼ੁਰੂਆਤ ਦਾ ਭਰੋਸਾ

Tuesday, Jun 19, 2018 - 11:36 AM (IST)

FIFA World Cup : ਕੋਲੰਬੀਆ ਨੂੰ ਜਾਪਾਨ 'ਤੇ ਜੇਤੂ ਸ਼ੁਰੂਆਤ ਦਾ ਭਰੋਸਾ

ਸਾਰਾਂਸਕ— ਸਾਲ 2014 ਦੇ ਗੋਲਡਨ ਬੂਟ ਜੇਤੂ ਜੇਮਸ ਰੋਡ੍ਰਿਗਜ਼ ਅਤੇ ਚੋਟੀ ਦੇ ਸਕੋਰਰ ਰਾਡਾਮੇਲ ਫਾਲਕਾਓ ਸਟਾਰਰ ਕੋਲੰਬੀਆ ਫੀਫਾ ਵਿਸ਼ਵ ਕੱਪ 'ਚ ਹੇਠਲੀ ਰੈਂਕਿੰਗ ਦੇ ਜਾਪਾਨ ਦੇ ਖਿਲਾਫ ਆਪਣੇ ਗਰੁੱਪ ਐੱਚ. 'ਚ ਜੇਤੂ ਸ਼ੁਰੂਆਤ ਦੇ ਟੀਚੇ ਦੇ ਨਾਲ ਉਤਰੇਗੀ ਜਦਕਿ ਏਸ਼ੀਆਈ ਟੀਮ ਦੀ ਕੋਸ਼ਿਸ਼ ਟੂਰਨਾਮੈਂਟ 'ਚ ਹੋ ਰਹੇ ਉਲਟਫੇਰਾਂ ਜਿਹਾ ਕੋਈ ਕਾਰਨਾਮਾ ਦਿਖਾਉਣ ਦੀ ਹੋਵੇਗਾ। ਗਰੁੱਪ ਐੱਚ 'ਚ ਕੋਲੰਬੀਆ ਜਾਪਾਨ ਦੇ ਖਿਲਾਫ ਮੰਗਲਵਾਰ ਨੂੰ ਇੱਥੇ ਮੋਰਡੋਵੀਆ ਐਰੇਨਾ 'ਚ ਮੁਹਿੰਮ ਸ਼ੁਰੂ ਕਰੇਗੀ। ਕੋਲੰਬੀਆਈ ਟੀਮ ਦੇ ਕੋਲ ਕਈ ਸ਼ਾਨਦਾਰ ਖਿਡਾਰੀ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਆਸਾਨ ਜਿੱਤ ਦਰਜ ਕਰ ਲਵੇਗੀ ਜਦਕਿ ਗਰੁੱਪ ਦੀਆਂ ਹੋਰਨਾਂ ਮਜ਼ਬੂਤ ਟੀਮਾਂ 'ਚ ਪੋਲੈਂਡ ਅਤੇ ਸੇਨੇਗਲ ਸ਼ਾਮਲ ਹਨ। 
PunjabKesari
ਕੋਲੰਬੀਆ ਜਿੱਥੇ ਦੁਨੀਆ ਦੀ 16ਵੀਂ ਰੈਂਕਿੰਗ ਵਾਲੀ ਟੀਮ ਹੈ ਤਾਂ ਉੱਥੇ ਹੀ ਜਾਪਾਨ ਦੀ ਰੈਂਕਿੰਗ 61 ਹੈ। ਕੋਲੰਬੀਆ ਨੇ ਇਸ ਤੋਂ ਪਹਿਲਾਂ 2014 ਵਿਸ਼ਵ ਕੱਪ 'ਚ ਜਾਪਾਨ ਨੂੰ ਗਰੁੱਪ ਪੜਾਅ 'ਚ 4-1 ਨਾਲ ਹਰਾਇਆ ਸੀ ਅਤੇ ਉਸ ਨੂੰ ਦੁਬਾਰਾ ਅਜਿਹੀ ਜਿੱਤ ਦੀ ਹੀ ਉਮੀਦ ਹੈ। ਫਾਲਕੋ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਲਿਖਿਆ, ''ਅਸੀਂ ਰੂਸ ਜਿੱਤਣ ਜਾ ਰਹੇ ਹਾਂ।'' ਵਿਸ਼ਵ ਕੱਪ' ਚ ਕੋਲੰਬੀਆਈ ਟੀਮ ਕੁਆਰਟਰਫਾਈਨਲ ਤਕ ਪਹੁੰਚੀ ਸੀ ਜੋ ਉਸ ਦਾ ਵਿਸ਼ਵ ਕੱਪ 'ਚ ਸਰਵਸ਼੍ਰੇਸ਼ਠ ਪ੍ਰਦਰਸ਼ਨ ਹੈ। ਹਾਲਾਂਕਿ ਰੂਸ ਦੇ ਲਈ ਵਿਸ਼ਵ ਕੱਪ ਕੁਆਲੀਫਿਕੇਸ਼ਨ 'ਚ ਕੋਲੰਬੀਆ ਦਾ ਪ੍ਰਦਰਸ਼ਨ ਓਨਾ ਕਮਾਲ ਦਾ ਨਹੀਂ ਰਿਹਾ ਹੈ ਅਤੇ ਦੋ ਸਾਲ 'ਚ ਉਸ ਨੇ ਸਿਰਫ 21 ਗੋਲ ਕੀਤੇ ਹਨ। ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੇ ਬਾਅਦ ਕੋਲੰਬੀਆ ਨੇ ਕਾਫੀ ਦੋਸਤਾਨਾ ਮੈਚ ਹਾਰੇ ਹਨ ਪਰ ਜਾਪਾਨ ਲਈ ਏ.ਐੱਸ. ਮੋਨਾਕੋ ਦੇ ਫਾਲਕੋ ਅਤੇ ਬਾਇਰਨ ਮਿਊਨਿਖ ਦੇ ਰੋਡ੍ਰਿਗਜ਼ ਵੱਡੀ ਚੁਣੌਤੀ ਪੇਸ਼ ਕਰ ਸਕਦੇ ਹਨ।


Related News