ਮਾਸਕੋ ''ਚ ਸ਼ੱਕੀ ਬੈਗ ਮਿਲਣ ਨਾਲ ਮਚਿਆ ਹੜਕੰਪ

Tuesday, Jul 03, 2018 - 04:04 PM (IST)

ਮਾਸਕੋ ''ਚ ਸ਼ੱਕੀ ਬੈਗ ਮਿਲਣ ਨਾਲ ਮਚਿਆ ਹੜਕੰਪ

ਮਾਸਕੋ— ਮਾਸਕੋ ਪੁਲਸ ਲਈ ਮੰਗਲਵਾਰ ਨੂੰ ਕ੍ਰੇਮਲਿਨ ਦੇ ਨੇੜੇ ਸੜਕ 'ਤੇ ਇਕ ਸ਼ੱਕੀ ਬੈਗ ਮਿਲਣ ਨਾਲ ਮੁਸ਼ਕਲ ਹਾਲਾਤ ਪੈਦਾ ਹੋ ਗਏ ਜਿਸ ਤੋਂ ਬਾਅਦ ਸਾਵਧਾਨੀ ਨਾਲ ਫੁੱਟਬਾਲ ਪ੍ਰਸ਼ੰਸਕਾਂ ਦੀ ਸੁਰਖਿਆ ਦੇ ਮੱਦੇਨਜ਼ਰ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਹੇ ਰੂਸ 'ਚ ਇਸ ਸਮੇਂ ਮਾਸਕੋ ਫੁੱਟਬਾਲ ਪ੍ਰਸ਼ੰਸਕਾਂ ਦੇ ਲਈ ਸਭ ਤੋਂ ਲੋਕਪ੍ਰਿਯ0 ਸਥਾਨ ਬਣਿਆ ਹੋਇਆ ਹੈ। 

ਰਿਪੋਰਟ ਦੇ ਮੁਤਾਬਕ ਨੂੰ ਨਿਕੋਲਸਕਾਇਆ 'ਚ ਇਕ ਦੁਕਾਨ ਦੇ ਬਾਹਰ ਇਕ ਕਾਲੇ ਰੰਗ ਦਾ ਸ਼ੱਕੀ ਬੈਗ ਪਿਆ ਮਿਲਿਆ ਸੀ, ਇਸ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਭਾਲਣ ਵਾਲੇ ਕੁੱਤਿਆਂ ਦੀ ਮਦਦ ਨਾਲ ਜਾਂਚ ਕੀਤੀ ਅਤੇ ਥੋੜ੍ਹੀ ਦੇਰ 'ਚ ਪੁਲਸ ਕਰਮਚਾਰੀਆਂ ਨੇ ਇਲਾਕੇ ਨੂੰ ਸੀਲ ਕਰ ਦਿੱਤਾ। ਹਾਲਾਂਕਿ ਇਹ ਸਾਫ ਨਹੀਂ ਹੋ ਸਕਿਆ ਕਿ ਬੈਗ 'ਚ ਕਿਸ ਤਰ੍ਹਾਂ ਦੀਆਂ ਚੀਜ਼ਾਂ ਮੌਜੂਦ ਸਨ। ਫੁੱਟਬਾਲ ਵਿਸ਼ਵ ਕੱਪ ਦੇ ਚਲਦੇ ਇੱਥੇ ਖੇਡ ਪ੍ਰੇਮੀਆਂ ਦੀ ਗਿਣਤੀ ਵੱਧ ਰਹਿੰਦੀ ਹੈ ਅਤੇ ਇਸ ਦੇ ਚਲਦੇ ਪੁਲਸ ਨੇ ਇਲਾਕੇ 'ਚ ਸੁਰਖਿਆ ਵਿਵਸਥਾ ਨੂੰ ਵਧਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕਾ ਨੇ ਵੀ ਰੂਸ 'ਚ ਅੱਤਵਾਦੀ, ਸਾਈਬਰ ਹਮਲੇ ਅਤੇ ਅਗਵਾ ਕਰਨ ਜਿਹੀਆਂ ਘਟਨਾਵਾਂ ਦਾ ਖਦਸ਼ਾ ਪ੍ਰਗਟਾਇਆ ਸੀ।


Related News