ਵਿਸ਼ਵ ਕੱਪ 2034 ਦੀ ਸਾਊਦੀ ਅਰਬ ਦੀ ਮੇਜ਼ਬਾਨੀ ’ਤੇ ਮੋਹਰ ਲਗਾਏਗਾ ਫੀਫਾ

Wednesday, Dec 11, 2024 - 06:19 PM (IST)

ਜਿਨੇਵਾ– ਵਿਸ਼ਵ ਫੁੱਟਬਾਲ ਦੀ ਸਰਵਉੱਚ ਸੰਸਥਾ ਫੀਫਾ ਬੁੱਧਵਾਰ ਨੂੰ ਆਪਣੀ ਵਿਸ਼ੇਸ਼ ਮੀਟਿੰਗ ਵਿਚ 2034 ਵਿਚ ਹੋਣ ਵਾਲੇ ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਰੂਪ ਵਿਚ ਸਾਊਦੀ ਅਰਬ ਦੇ ਦਾਅਵੇ ’ਤੇ ਆਖਰੀ ਮੋਹਰ ਲਗਾਏਗਾ। ਇਸ ਤੋਂ ਇਲਾਵਾ 2030 ਵਿਚ ਹੋਣ ਵਾਲੇ ਵਿਸ਼ਵ ਕੱਪ ਦਾ ਆਯੋਜਨ 3 ਮਹਾਦੀਪਾਂ ਤੇ 6 ਦੇਸ਼ਾਂ ਵਿਚ ਕਰਨ ਦੇ ਫੈਸਲੇ ਦੀ ਵੀ ਪੁਸ਼ਟੀ ਕੀਤੀ ਜਾਵੇਗੀ। 

ਇਸ ਵਿਸ਼ਵ ਕੱਪ ਦੀ ਮੇਜ਼ਬਾਨੀ ਤਿੰਨ ਦੇਸ਼ਾਂ ਸਪੇਨ, ਪੁਰਤਗਾਲ ਤੇ ਮੋਰੱਕੋ ਨੂੰ ਸੌਂਪੀ ਗਈ ਹੈ ਪਰ ਇਸ ਦੇ ਤਿੰਨ ਮੈਚ ਦੱਖਣੀ ਅਮਰੀਕੀ ਦੇਸ਼ਾਂ ਵਿਚ ਖੇਡੇ ਜਾਣਗੇ। ਉਰੂਗਵੇ ਨੇ 1930 ਵਿਚ ਪਹਿਲੇ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਸੀ। ਉਹ 2030 ਵਿਚ ਹੋਣ ਵਾਲੇ ਵਿਸ਼ਵ ਕੱਪ ਦੇ ਪਹਿਲੇ ਮੈਚ ਦੀ ਮੇਜ਼ਬਾਨੀ ਵੀ ਕਰੇਗਾ।

ਇਸ ਤੋਂ ਪਹਿਲਾਂ ਉਦਘਾਟਨੀ ਸਮਾਰੋਹ ਅਜੇ ਇਸ ਦੇਸ਼ ਵਿਚ ਆਯੋਜਿਤ ਕੀਤਾ ਜਾਵੇਗਾ। ਉਰੂਗਵੇ ਤੋਂ ਇਲਾਵਾ ਅਰਜਨਟੀਨਾ ਤੇ ਪੈਰਾਗਵੇ ਵੀ 2030 ਵਿਚ ਹੋਣ ਵਾਲੀ ਪ੍ਰਤੀਯੋਗਿਤਾ ਦੇ ਇਕ-ਇਕ ਮੈਚ ਦੀ ਮੇਜ਼ਬਾਨੀ ਕਰਨਗੇ। ਫੀਫਾ ਇਸਦੇ ਲਈ ਬੁੱਧਵਾਰ ਨੂੰ ਜਿਊਰਿਖ ਵਿਚ ਇਕ ਵਿਸ਼ੇਸ਼ ਕਾਂਗਰਸ ਦਾ ਆਯੋਜਨ ਕਰੇਗਾ। ਇਸ ਮੀਟਿੰਗ ਵਿਚ ਉਸਦੇ 211 ਮੈਂਬਰ ਆਨਲਾਈਨ ਹਿੱਸਾ ਲੈਣਗੇ।


Tarsem Singh

Content Editor

Related News