FIFA WC 2018 : ਸਾਊਥ ਕੋਰੀਆ 'ਚ ਹੁਣ ਦੋ ਲੜਕੀਆਂ ਨੇ ਰਿਪੋਰਟਰ ਨੂੰ ਕੀਤੀ 'ਕਿਸ', ਤਸਵੀਰਾਂ

07/05/2018 9:10:27 PM

ਜਲੰਧਰ— ਫੀਫਾ ਵਿਸ਼ਵ ਕੱਪ ਦੌਰਾਨ ਰਿਪੋਰਟਰਾਂ ਨੂੰ ਚੁੰਮਣ ਦੀਆਂ ਘਟਨਾਵਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਹੁਣ ਸਾਊਥ ਕੋਰੀਆ ਦੇ ਰਿਪੋਰਟਰ ਨੂੰ ਦੋ ਮਹਿਲਾਵਾਂ 'ਕਿਸ' ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਸਾਊਥ ਕੋਰੀਆ ਦੇ ਐੱਮ.ਬੀ.ਐੱਨ. ਚੈਨਲ ਲਈ ਰਿਪੋਰਟਿੰਗ ਕਰ ਰਹੇ ਕਵਾਲ ਯੇਲ ਬੀਤੇ ਦਿਨ ਮੈਚ ਤੋਂ ਬਾਅਦ ਰਿਪੋਰਟਿੰਗ ਕਰ ਰਿਹਾ ਸੀ ਕਿ ਅਚਾਨਕ ਦੋ ਲੜਕੀਆਂ ਨੇ ਉਸ ਨੂੰ ਆ ਕੇ 'ਕਿਸ' ਕਰ ਦਿੱਤੀ। ਅਚਾਨਕ ਹੋਈ ਇਸ ਘਟਨਾ ਨਾਲ ਇਕ ਯੇਲ ਇਕਦਮ ਦੰਗ ਰਹਿ ਗਿਆ ਸੀ।
 

PunjabKesari

ਹਾਲਾਂਕਿ ਪਹਿਲੀ ਲੜਕੀ ਵਲੋਂ 'ਕਿਸ' ਤੋਂ ਬਾਅਦ ਵੀ ਯੇਲ ਨੇ ਆਪਣੇ ਆਪ 'ਤੇ ਕੰਟਰੋਲ ਰੱਖਿਆ ਪਰ ਜਿਵੇਂ ਹੀ ਦੂਜੀ ਲੜਕੀ ਨੇ ਉਸ ਨੂੰ 'ਕਿਸ' ਕੀਤੀ ਤਾਂ ਉਹ ਹੋਰ ਵੀ ਹੈਰਾਨ ਰਹਿ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਰਸ਼ਕ ਮਹਿਲਾ ਰਿਪੋਰਟਰਾਂ ਨੂੰ ਹੀ ਨਿਸ਼ਾਨਾ ਬਣਾ ਰਹੇ ਸਨ। 
 

ਹੁਣ ਪੁਰਸ਼ ਰਿਪੋਰਟ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਜਿਸ ਨਾਲ ਦੁਨੀਆ ਭਰ 'ਚ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਕਿ ਕੀ ਨੈਤਿਕਤਾ ਦੇ ਆਧਾਰ 'ਤੇ ਇਹ ਸਹੀ ਹੈ ਜਾਂ ਗਲਤ।
ਸਾਊਥ ਕੋਰੀਆ 'ਚ ਤਾਂ ਇਸ ਮੁੱਦੇ 'ਤੇ ਵੱਖਰੀ ਹੀ ਬਹਿਸ ਸ਼ੁਰੂ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਇਸ ਵਾਰ ਲੋਕਾਂ ਨੇ ਲਿਖਿਆ ਕਿ ਹੁਣ ਤਾਂ ਪੁਰਸ਼ ਰਿਪੋਰਟਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਇਸ ਸੰਬੰਧੀ ਮੀਡੀਆ ਨੇ ਕਿਉਂ ਚੁੱਪ ਧਾਰੀ ਹੋਈ ਹੈ।

 


Related News