ਫੀਫਾ ਨੇ ਪੰਜਾਬ FC ਤੋਂ ਖਿਡਾਰੀਆਂ ਦੇ ਤਬਾਦਲੇ ਦੀ ਪਾਬੰਦੀ ਹਟਾਈ
Saturday, Jul 18, 2020 - 01:51 AM (IST)
ਚੰਡੀਗੜ੍ਹ– ਸਾਬਕਾ ਆਈ-ਲੀਗ ਚੈਂਪੀਅਨ ਪੰਜਾਬ ਐੱਫ. ਸੀ. 'ਤੇ ਨਾਰਥ ਮੇਸੇਡੋਨੀਆ ਦੇ ਫੁੱਟਬਾਲ ਹ੍ਰਿਸਟਿਜਨ ਡੇਨਕੋਵਸਿਕ ਨੂੰ ਬਕਾਏ ਦਾ ਭੁਗਤਾਨ ਨਾ ਕਰਨ 'ਤੇ ਫੀਫਾ ਵਲੋਂ ਲਾਈ ਗਈ ਖਿਡਾਰੀਆਂ ਦੇ ਤਬਾਦਲੇ (ਤਿੰਨ ਵਿੰਡੋ ਟ੍ਰਾਂਸਫਰ) ਦੀ ਪਾਬੰਦੀ ਹਟਾ ਦਿੱਤੀ ਗਈ। ਪਹਿਲਾਂ ਮਿਨਰਵਾ ਐੱਫ. ਸੀ. ਦੇ ਨਾਂ ਨਾਲ ਜਾਣੇ ਜਾਣ ਵਾਲੇ ਇਸ ਕਲੱਬ ਤੋਂ ਜਾਰੀ ਬਿਆਨ ਵਿਚ ਸ਼ੁੱਕਰਵਾਰ ਨੂੰ ਦੱਸਿਆ ਗਿਆ ਕਿ ਇਸ ਖੇਡ ਦੀ ਵਿਸ਼ਵ ਬਾਡੀ ਫੀਫਾ ਨੇ ਪਾਬੰਦੀਆਂ ਨੂੰ ਹਟਾ ਦਿੱਤਾ ਹੈ।