ਫਿ਼ਡੇ ਨੇਸ਼ਨਸ ਕੱਪ : ਭਾਰਤ ਨੇ ਰੈਸਟ ਆਫ ਵਰਲਡ ਨੂੰ ਹਰਾਇਆ

05/10/2020 11:20:57 AM

ਮਾਸਕੋ (ਨਿਕਲੇਸ਼ ਜੈਨ)– ਫਿਡੇ ਆਨਲਾਈਨ ਨੇਸ਼ਨਸ ਕੱਪ ਵਿਚ ਭਾਰਤ ਨੇ ਆਖਿਕਾਰ ਜਿੱਤ ਦਾ ਸਵਾਦ ਚੱਖ ਹੀ ਲਿਆ। ਭਾਰਤ ਨੇ ਪ੍ਰਤੀਯੋਗਿਤਾ ਦੇ 7ਵੇਂ ਰਾਊਂਡ ਵਿਚ ਰੈਸਟ ਆਫ ਦਿ ਵਰਲਡ ਨੂੰ ਹਰਾ ਦਿੱਤਾ। ਪਹਿਲੇ ਬੋਰਡ ’ਤੇ ਸਫੇਦ ਮੋਹਰਿਆਂ ਨਾਲ ਖੇਡ ਰਹੇ ਵਿਸ਼ਵਨਾਥਨ ਅਾਨੰਦ ਨੇ ਇਕ ਵਾਰ ਫਿਰ ਭਾਰਤ ਨੂੰ ਚੰਗੀ ਸ਼ੁਰੂਆਾਤ ਦਿੱਤੀ ਤੇ ਫਿਡੇ ਵਿਸ਼ਵ ਕੱਪ ਜੇਤੂ ਤੈਮੂਰ ਰੁਦਜਾਬੋਵ ਦੀ ਓਪਨਿੰਗ ਦੀ ਇਕ ਗਲਤੀ ਦਾ ਫਾਇਦਾ ਚੁੱਕਦੇ ਹੋਏ ਉਸ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ ਤੇ ਮੈਚ ਜਿੱਤ ਕੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ। ਤੀਜੇ ਬੋਰਡ ’ਤੇ ਸਫੇਦ ਮੋਹਰਿਆਂ ਨਾਲ ਖੇਡ ਰਹੇ ਪੇਂਟਾਲਾ ਹਰਿਕ੍ਰਿਸ਼ਣਾ ਨੇ ਕੱਲ ਦੀ ਹਾਰ ਤੋਂ ਉਭਰਦੇ ਹੋਏ ਕੋਰੀ ਜਾਰਜ ਨੂੰ ਹਰਾਉਂਦਿਆਂ ਭਾਰਤ ਨੂੰ 2-0 ਨਾਲ ਅੱਗੇ ਕਰ ਦਿੱਤਾ, ਅਜਿਹੇ ਵਿਚ ਕਾਲੇ ਮੋਹਰਿਆਂ ਨਾਲ ਚੌਥੇ ਬੋਰਡ ’ਤੇ ਖੇਡ ਰਹੀ ਹਰਿਕਾ ਦ੍ਰੋਣਾਵਲੀ ਨੇ ਮਾਰੀਆ ਮੁਜਯਚੁਕ ਨਾਲ ਡਰਾਅ ਖੇਡਦੇ ਹੋਏ ਭਾਰਤ ਦੀ ਬੜ੍ਹਤ ਨੂੰ 2.5-0.5 ਕਰਦੇ ਹੋਏ ਜਿੱਤ ਤੈਅ ਕਰ ਦਿੱਤੀ, ਹਾਲਾਂਕਿ ਦੂਜੇ ਬੋਰਡ ’ਤੇ ਕਾਲੇ ਮੋਹਰਿਆਂ ਨਾਲ ਖੇਡ ਰਹੇ ਵਿਦਿਤ ਗੁਜਰਾਤੀ ਦੀ ਅਲੀਰੇਜਾ ਫਿਰੌਜ਼ਾ ਵਿਰੁੱਧ ਇਕ  ਜਿੱਤ ਮੈਚ ਵਿਚ ਹਾਰ ਨਾਲ ਭਾਰਤ ਦੀ ਜਿੱਤ ਦਾ ਫਰਕ 2.5-1.5 ਰਿਹਾ।

 

ਅੱਠਵੇਂ ਰਾਊਂਡ ਵਿਚ ਭਾਰਤ ਦੇ ਸਾਹਮਣੇ ਸੀ ਦੂਜੇ ਸਥਾਨ ’ਤੇ ਚੱਲ ਰਹੀ ਯੂਰਪ ਦੀ ਟੀਮ ਤੇ ਅਜਿਹੇ ਵਿਚ ਭਾਰਤ ਦੇ ਸਾਹਮਣੇ ਆਪਣੀ ਪਿਛਲੀ ਹਾਰ ਦਾ ਹਿਸਾਬ ਬਰਾਬਰ ਕਰਨ ਦਾ ਟੀਚਾ ਸੀ। ਪਹਿਲੇ ਬੋਰਡ ’ਤੇ ਵਿਸ਼ਵਨਾਥਨ ਆਨੰਦ ਇਕ ਵਾਰ ਫਿਰ ਕਾਲੇ ਮੋਹਰਿਆਂ ਨਾਲ ਨਾ ਢਹਿਣ ਵਾਲੀ ਿਦਵਾਰ ਬਣਿਆ ਰਿਹਾ ਤੇ ਵਿਸ਼ਵ ਨੰਬਰ-4 ਮੈਕਿਸਮ ਲਾਗਰੇਵ ਨਾਲ ਉਸ ਨੇ ਇਕ ਚੰਗਾ ਡਰਾਅ ਖੇਡਿਆ ਤੇ ਦੂਜੇ ਬੋਰਡ ’ਤੇ ਵਿਦਿਤ ਗੁਜਰਾਤੀ ਨੇ ਸਾਬਕਾ ਵਿਸ਼ਵ ਕੱਪ ਜੇਤੂ ਲੇਵਾਨ ਆਰੋਨੀਅਨ ਨੂੰ ਹਰਾ ਕੇ ਭਾਰਤ ਨੂੰ 1.5-0.5 ਨਾਲ ਅੱਗੇ ਕਰ ਦਿੱਤਾ। ਚੌਥੇ ਬੋਰਡ ’ਤੇ ਕੋਨੇਰੂ ਹੰਪੀ ਨੇ ਅੰਨਾ ਮੁਜਯਚੁਕ ਨਾਲ ਡਰਾਅ ਖੇਡਦੇ ਹੋਏ ਸਕੋਰ 2-1 ਕਰ ਦਿੱਤਾ ਤੇ ਇਕ ਵਾਰ ਫਿਰ ਨਜ਼ਰ ਸੀ ਹਰਿਕ੍ਰਿਸ਼ਣਾ ਦੇ ਮੈਚ ਵਿਚ, ਜਿਹੜਾ ਬਹੁਤ ਚੰਗਾ ਖੇਡਣ ਤੋਂ ਬਾਅਦ ਵੀ ਜਾਨ ਡੂਡਾ ਤੋਂ ਮੁਕਾਬਲਾ ਹਾਰ ਗਿਅਾ ਤੇ ਇਸ ਤਰ੍ਹਾਂ ਭਾਰਤ ਤੇ ਯੂਰਪ ਵਿਚਾਲੇ ਮੁਕਾਬਲਾ 2-2 ਨਾਲ ਡਰਾਅ ਰਿਹਾ। ਰਾਊਂਡ 8 ਤੋਂ ਬਾਅਦ ਚੀਨ ਦੀ ਟੀਮ ਹੁਣ ਅਜੇਤੂ ਢੰਗ ਨਾਲ 15 ਅੰਕਾਂ ਨਾਲ ਪਹਿਲਾਂ ਹੀ ਸੁਪਰ ਫਾਈਨਲ ਵਿਚ ਪਹੁੰਚ ਗਈ ਹੈ ਜਦਕਿ ਦੂਜੇ ਸਥਾਨ ’ਤੇ ਕਾਬਜ਼ ਅਮਰੀਕਾ 11 ਅੰਕ ’ਤੇ ਅਤੇ ਤੀਜੇ ਸਥਾਨ ’ਤੇ ਕਾਬਜ਼ ਯੂਰਪ 10 ਅੰਕਾਂ ਨਾਲ ਫਾਈਨਲ ਵਿਚ ਪਹੁੰਚਣ ਦੀ ਦੌੜ ਵਿਚ  ਹੈ। ਰੂਸ ਤੇ ਭਾਰਤ 5 ਅੰਕਾਂ ਨਾਲ ਕ੍ਰਮਵਾਰ ਚੌਥੇ ਤੇ ਪੰਜਵੇਂ ਸਥਾਨ ’ਤੇ ਹਨ ਜਦਕਿ 2 ਅੰਕਾਂ ਨਾਲ ਰੈਸਟ ਆਫ ਦਿ ਵਰਲਡ ਆਖਰੀ ਸਥਾਨ ’ਤੇ ਹੈ।


Ranjit

Content Editor

Related News