ਫਿਡੇ ਗ੍ਰਾਂ. ਪ੍ਰੀ. ਸ਼ਤਰੰਜ 'ਚ ਹਰਿਕ੍ਰਿਸ਼ਣਾ ਨੇ ਖੇਡਿਆ ਡਰਾਅ
Sunday, Feb 06, 2022 - 10:43 PM (IST)
ਬਰਲਿਨ (ਜਰਮਨੀ) (ਨਿਕਲੇਸ਼ ਜੈਨ) - ਫਿਡੇ ਗ੍ਰਾਂ. ਪ੍ਰੀ. ਸੀਰੀਜ਼ ਦੇ ਪਹਿਲੇ ਦਿਨ ਹੀ ਭਾਰਤ ਦੇ ਕਿਸੇ ਖਿਡਾਰੀ ਦੇ ਫਿਡੇ ਕੈਂਡੀਡੇਟ ਵਿਚ ਪਹੁੰਚਣ ਦੀ ਉਮੀਦ ਨੂੰ ਝਟਕਾ ਲੱਗ ਗਿਆ। ਗਰੁੱਪ-ਸੀ ਵਿਚ ਭਾਰਤ ਦੇ ਨੰਬਰ-1 ਸ਼ਤਰੰਜ ਖਿਡਾਰੀ ਵਿਦਿਤ ਗੁਜਰਾਤੀ ਨੂੰ ਆਪਣੇ ਸ਼ੁਰੂਆਤੀ ਮੁਕਾਬਲੇ ਵਿਚ ਵਿਸ਼ਵ ਦੇ ਨੰਬਰ 6 ਖਿਡਾਰੀ ਯੂ. ਐੱਸ. ਏ. ਦੇ ਲੋਵੇਨ ਅਰੋਨੀਅਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਗਰੁੱਪ-ਡੀ ਵਿਚ ਭਾਰਤ ਦੇ ਨੰਬਰ 3 ਖਿਡਾਰੀ ਅਤੇ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਪੇਂਟਾਲਾ ਹਰਿਕ੍ਰਿਸ਼ਣਾ ਨੇ ਸਪੇਨ ਦੇ ਅਲੇਕਸੀ ਸ਼ਿਰੋਵ ਨਾਲ ਡਰਾਅ ਖੇਡਦੇ ਹੋਏ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਹ ਖ਼ਬਰ ਪੜ੍ਹੋ- IND v WI : ਭਾਰਤ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ
ਕਾਲੇ ਮੋਹਰਿਆਂ ਨਾਲ ਖੇਡ ਰਹੇ ਵਿਦਿਤ ਨੇ ਨਿਮੰਜੋ ਇੰਡੀਅਨ ਓਪਨਿੰਗ ਵਿਚ ਚੰਗੀ ਸਥਿਤੀ ਹਾਸਲ ਕਰ ਲਈ ਸੀ ਪਰ ਉਹ ਸਾਰੇ ਸਮੇਂ 'ਤੇ ਇਸਦਾ ਫਾਇਦਾ ਨਹੀਂ ਚੁੱਕ ਸਕਿਆ ਅਤੇ 64 ਚਾਲਾਂ ਵਿਚ ਬਿਹਤਰ ਐਂਡਗੇਮ ਖੇਡਦੇ ਹੋਏ ਅਰੋਨੀਅਨ ਨੇ ਜਿੱਤ ਹਾਸਲ ਕਰ ਲਈ। ਉੱਥੇ ਹੀ ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਨੇ ਕਾਲੇ ਮੋਹਰਿਆਂ ਨਾਲ ਕਾਰੋ ਕਾਨ ਓਪਨਿੰਗ ਵਿਚ ਪਹਿਲੇ ਦਿਨ ਕੋਈ ਵੀ ਖਤਰਾ ਨਾ ਚੁੱਕਦੇ ਹੋਏ 31 ਚਾਲਾਂ ਵਿਚ ਆਸਾਨ ਡਰਾਅ ਖੇਡਿਆ।
ਇਹ ਖ਼ਬਰ ਪੜ੍ਹੋ- IND v WI : ਇਤਿਹਾਸਕ ਵਨ ਡੇ ਮੈਚ 'ਚ ਚਾਹਲ ਨੇ ਬਣਾਇਆ ਇਹ ਰਿਕਾਰਡ
ਪਹਿਲੇ ਦਿਨ ਗਰੁੱਪ-ਏ ਵਿਚ ਰੂਸ ਦੇ ਆਂਦ੍ਰੇ ਐਸੀਪੇਕੋ ਨੇ ਹਮਵਤਨ ਅਲੈਗਜ਼ੈਂਡਰ ਗ੍ਰੀਸਚੁੱਕ ਨਾਲ, ਫਰਾਂਸ ਦੇ ਐਟੋਨ ਬਕਰੋਟ ਨੇ ਯੂ. ਐੱਸ. ਏ. ਦੇ ਹਿਕਾਰੂ ਨਾਕਾਮੁਰਾ ਨਾਲ ਬਾਜ਼ੀ ਡਰਾਅ ਖੇਡੀ। ਗਰੁੱਪ-ਬੀ ਵਿਚ ਰੂਸ ਦੇ ਵਲਾਦੀਮਿਰ ਨੇ ਹਮਵਤਨ ਓਪਰਿਨ ਨੂੰ ਤੇ ਪੋਲੈਂਡ ਦੇ ਰਾਡੋਸਲਾਵ ਵੋਇਟਸਜੇਕ ਨੇ ਹੰਗਰੀ ਦੇ ਰਿਚਰਡ ਰਾਪਕਟੋ ਨੂੰ ਹਰਾ ਦਿੱਤਾ। ਗਰੁੱਪ-ਸੀ ਵਿਚ ਜਰਮਨੀ ਦੇ ਵਿਨਸੇਂਟ ਨੂੰ ਰੂਸ ਦੇ ਡੇਨੀਅਲ ਡ੍ਰਬੋਵ ਨਾਲ ਅਤੇ ਯੂ. ਐੱਸ. ਏ. ਦੇ ਵੇਸਲੀ ਸੋ ਨੇ ਹਮਵਤਨ ਗੋਮਿੰਗੋਜ ਪੋਰੇਜ ਨਾਲ ਅੱਧ ਅੰਕ ਵੰਡਿਆ। ਹਰੇਕ ਵਰਗ ਦੇ ਚਾਰ ਖਿਡਾਰੀਆਂ ਵਿਚ ਡਬਲ ਰਾਊਂਡ ਰੌਬਿਨ ਦੇ 6 ਰਾਊਂਡਾਂ ਤੋਂ ਬਾਅਦ ਪਹਿਲੇ ਸਥਾਨ 'ਤੇ ਰਹਿਣ ਵਾਲੇ ਖਿਡਾਰੀ ਨੂੰ ਸਿੱਧੇ ਸੈਮੀਫਾਈਨਲ ਵਿਚ ਪ੍ਰਵੇਸ਼ ਮਿਲੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।