ਖਿਡਾਰੀਆਂ ਨੂੰ ਸਟੰਪਸ ਮਾਈਕ ਦੀ ਚੋਣ ਵੇਲੇ ਵਰਤੋਂ ਦਾ ਡਰ

02/15/2019 9:41:03 PM

ਨਵੀਂ ਦਿੱਲੀ— ਕੌਮਾਂਤਰੀ ਕ੍ਰਿਕਟਸ ਐਸੋਸੀਏਸ਼ਨ (ਫੀਕਾ) ਦੇ ਮੁਖੀ ਟੋਨੀ ਆਇਰਿਸ਼ ਨੇ ਸ਼ੁੱਕਰਵਾਰ ਕਿਹਾ ਕਿ ਸਟੰਪਸ ਮਾਈਕ ਦੀ ਚੋਣ ਵੇਲੇ ਵਰਤੋਂ ਦੇ ਡਰ ਕਾਰਨ ਖਿਡਾਰੀਆਂ ਦੇ ਮਨ ਵਿਚ ਡਰ ਬੈਠ ਗਿਆ ਹੈ ਤੇ ਖਿਡਾਰੀਆਂ ਨੂੰ ਇਸ ਦੀ ਦੁਰਵਰਤੋਂ ਤੋਂ ਬਚਣ ਲਈ ਪ੍ਰਸਾਰਕਾਂ ਨੂੰ ਇਸ ਦੇ ਪ੍ਰੋਟੋਕੋਲ ਨਿਰਧਾਰਿਤ ਕਰਨੇ ਚਾਹੀਦੇ ਹਨ। ਆਇਰਿਸ਼ ਦਾ ਇਹ ਬਿਆਨ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਸ਼ੈਨਨ ਗੈਬ੍ਰੀਏਲ ਤੇ ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ 'ਤੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਵਲੋਂ ਲਾਈ ਗਈ ਚਾਰ ਮੈਚਾਂ ਦੀ ਪਾਬੰਦੀ ਲੱਗਣ ਤੋਂ ਬਾਅਦ ਆਇਆ ਹੈ। ਜ਼ਿਕਰਯੋਗ ਹੈ ਕਿ ਦੋਵਾਂ ਖਿਡਾਰੀਆਂ ਦੇ ਵਿਵਾਦਪੂਰਨ ਬਿਆਨਾਂ ਨੂੰ ਸਟੰਪਸ ਮਾਈਕ ਨੇ ਰਿਕਾਰਡ ਕਰ ਲਿਆ ਸੀ, ਜਿਸ ਤੋਂ ਬਾਅਦ ਦੋਵਾਂ 'ਤੇ ਕਾਰਵਾਈ ਕੀਤੀ ਗਈ ਸੀ।
ਆਇਰਿਸ਼ ਨੇ ਕਿਹਾ, ''ਇਹ ਗੰਭੀਰ ਚਰਚਾ ਦਾ ਵਿਸ਼ਾ ਹੈ ਕਿ ਸਟੰਪਸ ਮਾਈਕ ਦੀ ਵਰਤੋਂ ਕਿਵੇਂ ਹੁੰਦੀ ਹੈ। ਇਹ ਕਦੋਂ ਚਾਲੂ ਰਹਿੰਦਾ ਹੈ ਤੇ ਕਦੋਂ ਬੰਦ ਹੋ ਜਾਂਦਾ ਹੈ। ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਖਿਡਾਰੀ ਆਮ ਤੌਰ 'ਤੇ ਸਥਿਰਤਾ ਦੇ ਪੱਖ ਵਿਚ ਹੁੰਦੇ ਹਨ ਤੇ ਮੇਰੇ ਹਿਸਾਬ ਨਾਲ ਇਸ ਦੇ ਸਹੀ ਇਸਤੇਮਾਲ ਲਈ ਪ੍ਰਸਾਰਕਾਂ ਨੂੰ ਪ੍ਰੋਟੋਕੋਲ ਨਿਰਧਾਰਤ ਕਰਨ ਚਾਹੀਦਾ ਹੈ।''
ਇਕ ਪ੍ਰਸਾਰਕ ਵਲੋਂ ਸਟੰਪਸ ਮਾਈਕ 'ਤੇ ਰਿਕਾਰਡ ਕੀਤੀ ਫੀਡ ਦਾ ਫਾਇਦਾ ਚੁੱਕਣ ਦੀ ਸਮਰੱਥਾ ਬਾਰੇ ਪੁੱਛੇ ਜਾਣ 'ਤੇ ਆਇਰਿਸ਼ ਨੇ ਕਿਹਾ ਕਿ ਇਹੀ ਖਿਡਾਰੀਆਂ ਦਾ ਸਭ ਤੋਂ ਵੱਡਾ ਡਰ ਹੈ। ਉਸ ਨੇ ਕਿਹਾ, ''ਜਦੋਂ ਸਟੰਪਸ ਮਾਈਕ ਦੀ ਗੈਰ-ਜ਼ਰੂਰੀ ਵਰਤੋਂ ਹੁੰਦੀ ਹੈ ਤਾਂ ਇਸ ਦੀ ਚੋਣ ਵੇਲੇ ਵਰਤੋਂ ਦੀ ਸੰਭਾਵਨਾ ਵਧ ਜਾਂਦੀ ਹੈ ਤੇ ਇਹ ਖਿਡਾਰੀਆਂ ਦੇ ਡਰ ਦਾ ਸਭ ਤੋਂ ਵੱਡਾ ਕਾਰਨ ਹੈ। ਹਾਲਾਂਕਿ ਅਜਿਹਾ ਕਰਨਾ ਠੀਕ ਨਹੀਂ ਹੋਵੇਗਾ ਕਿ ਸਾਰੇ ਪ੍ਰਸਾਰਕ ਅਜਿਹਾ ਕਰਦੇ ਹਨ ਪਰ ਇਸ ਮੌਕੇ ਦੀ ਸੰਭਾਵਨਾ ਬਣੀ ਰਹਿੰਦੀ ਹੈ।''
ਆਇਰਿਸ਼ ਨੇ ਕਿਹਾ, ''ਕਈ ਵਾਰ ਕੁਝ ਖਿਡਾਰੀ ਵਿਰੋਧੀ ਟੀਮ ਵਿਰੁੱਧ ਸਟੰਪਸ ਮਾਈਕ ਦੀ ਵਰਤੋਂ ਕਰਦੇ ਹਨ ਪਰ ਇਹ ਖਿਡਾਰੀ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਹੱਦ ਵਿਚ ਰਹਿ ਕੇ ਸਬਰ ਰੱਖ ਕੇ ਵਤੀਰਾ ਕਰੇ। ਖਿਡਾਰੀਆਂ 'ਤੇ ਖੇਡ ਦੀ ਭਾਵਨਾ ਤੇ ਨਿਯਮਾਂ ਦੇ ਅੰਦਰ ਖੇਡਣਾ ਜ਼ਰੂਰੀ ਹੁੰਦਾ ਹੈ। ਇਨ੍ਹਾਂ ਨਿਯਮਾਂ ਵਿਚ ਜ਼ਿਆਦਾਤਰ ਖਿਡਾਰੀ ਮੈਦਾਨ 'ਤੇ ਇਕ-ਦੂਜੇ ਨਾਲ ਵਤੀਰਾ ਕਰਨ ਦੇ ਤਰੀਕੇ ਨਾਲ ਸਬੰਧਤ ਹੁੰਦੇ ਹਨ ਤੇ ਖਿਡਾਰੀਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ।''
 


Gurdeep Singh

Content Editor

Related News