ਇੰਗਲੈਂਡ ਤੇ ਪਾਕਿਸਤਾਨ ਵਿਸ਼ਵ ਕੱਪ ''ਚ ਪਸੰਦੀਦਾ ਟੀਮਾਂ : ਆਮਿਰ
Saturday, Jun 01, 2019 - 02:14 AM (IST)

ਨਵੀਂ ਦਿੱਲੀ- ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਮੁੱਕੇਬਾਜ਼ ਆਮਿਰ ਖਾਨ ਨੇ ਕਿਹਾ ਹੈ ਕਿ ਵਿਸ਼ਵ ਕੱਪ ਵਿਚ ਇੰਗਲੈਂਡ ਉਨ੍ਹਾਂ ਦੀ ਪਸੰਦੀਦਾ ਟੀਮ ਹੈ ਅਤੇ ਉਹ ਚਾਹੁੰਦਾ ਹੈ ਕਿ ਇੰਗਲੈਂਡ ਇਸ ਵਾਰ ਖਿਤਾਬ ਜਿੱਤੇ, ਹਾਲਾਂਕਿ ਪਾਕਿਸਤਾਨ ਵੀ ਉਸਦੇ ਹਿਸਾਬ ਨਾਲ ਜਿੱਤ ਦੀ ਹੱਕਦਾਰ ਹੈ। ਬ੍ਰਿਟਿਸ਼ ਮੁੱਕੇਬਾਜ਼ ਨੇ ਕਿਹਾ ਕਿ ਵਿਸ਼ਵ ਕੱਪ ਲਈ ਉਸਦੀ ਪਹਿਲੀ ਪਸੰਦ ਇੰਗਲੈਂਡ ਅਤੇ ਉਸ ਤੋਂ ਬਾਅਦ ਪਾਕਿਸਤਾਨ। ਉਸ ਨੇ ਕਿਹਾ ਕਿ ਉਹ ਇਨ੍ਹਾਂ ਦੋਵਾਂ ਟੀਮਾਂ ਨੂੰ ਫਾਈਨਲ ਵਿਚ ਦੇਖਣਾ ਚਾਹੁੰਦਾ ਹੈ। ਆਮਿਰ ਨੇ ਨਾਲ ਹੀ ਕਿਹਾ ਕਿ ਇੰਗਲੈਂਡ ਅਤੇ ਪਾਕਿਸਤਾਨ ਤੋਂ ਇਲਾਵਾ ਉਹ ਭਾਰਤ ਅਤੇ ਆਸਟਰੇਲੀਆ ਦੀ ਟੀਮ ਨੂੰ ਸੈਮੀਫਾਈਨਲ ਵਿਚ ਦੇਖਣਾ ਚਾਹੁੰਦਾ ਹੈ।