ਫਾਤਿਮਾ ਸਨਾ ਵਿਸ਼ਵ ਕੱਪ ਕੁਆਲੀਫਾਇਰ ਲਈ ਪਾਕਿਸਤਾਨੀ ਟੀਮ ਦੀ ਕਪਤਾਨ ਬਰਕਰਾਰ

Thursday, Mar 27, 2025 - 06:03 PM (IST)

ਫਾਤਿਮਾ ਸਨਾ ਵਿਸ਼ਵ ਕੱਪ ਕੁਆਲੀਫਾਇਰ ਲਈ ਪਾਕਿਸਤਾਨੀ ਟੀਮ ਦੀ ਕਪਤਾਨ ਬਰਕਰਾਰ

ਲਾਹੌਰ– ਆਲਰਾਊਂਡਰ ਫਾਤਿਮਾ ਸਨਾ ਨੂੰ 9 ਤੋਂ 19 ਅਪ੍ਰੈਲ ਤੱਕ ਲਾਹੌਰ ਵਿਚ ਹੋਣ ਵਾਲੇ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਕੁਆਲੀਫਾਇਰ ਵਿਚ ਹਿੱਸਾ ਲੈਣ ਵਾਲੀ ਪਾਕਿਸਤਾਨੀ ਟੀਮ ਦੀ ਕਪਤਾਨ ਬਰਕਰਾਰ ਰੱਖਿਆ ਗਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਚੋਣਕਾਰਾਂ ਨੇ ਨੌਜਵਾਨ ਬੱਲੇਬਾਜ਼ ਸ਼ਵਾਲ ਜੁਲਫਿਕਾਰ ਨੂੰ ਮੋਢੇ ਤੋਂ ਉੱਭਰਨ ਤੋਂ ਬਾਅਦ ਟੀਮ ਵਿਚ ਵਾਪਸ ਬੁਲਾਇਆ ਹੈ। 

ਪਾਕਿਸਤਾਨ ਦੀ ਤਜਰਬੇਕਾਰ ਆਲਰਾਊਂਡਰ ਤੇ ਸਾਬਕਾ ਕਪਤਾਨ ਨਿਦਾ ਡਾਰ ਨੂੰ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ। ਪਾਕਿਸਤਾਨ ਲਾਹੌਰ ਵਿਚ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਕੁਆਲੀਫਾਇਰ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਵਿਚ ਬੰਗਲਾਦੇਸ਼, ਆਇਰਲੈਂਡ, ਥਾਈਲੈਂਡ, ਸਕਾਟਲੈਂਡ ਤੇ ਵੈਸਟਇੰਡੀਜ਼ ਹਿੱਸਾ ਲੈ ਰਹੇ ਹਨ। ਇਹ ਇਸ ਸਾਲ ਪਾਕਸਿਤਾਨ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਦੂਜਾ ਆਈ. ਸੀ. ਸੀ. ਟੂਰਨਾਮੈਂਟ ਹੈ। ਇਸ ਤੋਂ ਪਹਿਲਾਂ 9 ਮਾਰਚ ਨੂੰ ਪੁਰਸ਼ਾਂ ਦੀ ਚੈਂਪੀਅਨਜ਼ ਟਰਾਫੀ ਖਤਮ ਹੋਈ ਸੀ।


author

Tarsem Singh

Content Editor

Related News