ਫੈਨਜ਼ ਨੇ ਕਿਹਾ—ਵਿਰਾਟ ਕੋਹਿਨੂਰ ਵਾਪਸ ਲਿਆਓ

05/31/2019 1:45:17 AM

ਲੰਡਨ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ  ਵਿਚ ਆਈ. ਸੀ. ਸੀ. ਵਿਸ਼ਵ ਕੱਪ ਸ਼ੁਰੂ ਹੋਣ ਦੀ ਪੂਰਬਲੀ ਸ਼ਾਮ 'ਤੇ ਹੋਰਨਾਂ ਕਪਤਾਨਾਂ ਨਾਲ ਬਕਿੰਘਮ ਪੈਲੇਸ ਵਿਚ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-2 ਨਾਲ ਮੁਲਾਕਤ ਕੀਤੀ। ਵਿਰਾਟ ਦੀ ਮਹਾਰਾਣੀ ਐਲਿਜ਼ਾਬੇਥ ਨਾਲ ਮੁਲਾਕਾਤ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਹੋਣ ਤੋਂ ਬਾਅਦ ਕੁਝ ਲੋਕਾਂ ਨੇ ਮਜ਼ਾਕੀਆਂ ਅੰਦਾਜ਼ ਵਿਚ ਵਿਰਾਟ ਤੋਂ ਕੋਹਿਨੂਰ ਵਾਪਸ ਲਿਆਉਣ ਦੀ ਮੰਗ ਹੀ ਕਰ ਦਿੱਤੀ।

PunjabKesari
ਸ਼ਾਹੀ ਪਰਿਵਾਰ ਨੇ ਮਹਾਰਾਣੀ ਨਾਲ ਵਿਰਾਟ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ, ''ਕਪਤਾਨ ਇਯੋਨ ਮੋਰਗਨ ਤੇ ਵਿਰਾਟ ਕੋਹਲੀ ਬਕਿੰਘਮ ਪੈਲੇਸ ਵਿਚ ਮਹਾਰਾਣੀ ਨਾਲ।''
ਇਸ ਤੋਂ ਬਾਅਦ ਹੀ ਕੁਝ ਭਾਰਤੀ ਪ੍ਰਸ਼ੰਸਕਾਂ ਨੇ ਵਿਰਾਟ ਨੂੰ ਕੋਹਿਨੂਰ ਦੀ ਯਾਦ ਦਿਵਾਉਂਦੇ ਹੋਏ ਉਸ ਨੂੰ ਵਾਪਸ ਭਾਰਤ ਲਿਆਉਣ ਦੀ ਮੰਗ ਕਰ ਦਿੱਤੀ। 
ਇਕ ਯੂਜ਼ਰ ਨੇ ਲਿਖਿਆ, ''ਵਿਸ਼ਵ ਕੱਪ ਤਾਂ ਜਿੱਤ ਕੇ ਲਿਆਓਗੇ ਹੀ, ਨਾਲ ਹੀ ਕੋਹਿਨੂਰ ਵੀ ਲੈ ਆਓ।'''
ਇਕ ਹੋਰ ਭਾਰਤੀ ਯੂਜ਼ਰ ਨੇ ਕਿਹਾ, ''ਕੁਈਨ : ਇਸ ਵਾਰ ਵਿਸ਼ਵ ਕੱਪ ਅਸੀਂ ਹੀ ਜਿੱਤਾਂਗੇ।''
ਇਸ 'ਤੇ ਵਿਰਾਟ ਨੇ ਕਿਹਾ, ''ਲੱਗੀ ਕੋਹਿਨੂਰ ਦੀ ਸ਼ਰਤ। ''
ਕਿਸੇ ਨੇ ਕਿਹਾ, ''ਲੱਗੇ ਹੱਥ ਸਾਡਾ ਕੋਹਿਨੂਰ ਹੀਰਾ ਵੀ ਦੇ ਦਿਓ।''


Gurdeep Singh

Content Editor

Related News