ਬੁਮਰਾਹ ਨੂੰ ਬੇਬੀ ਬਾਲਰ ਕਹਿਣਾ ਰਜ਼ਾਕ ਨੂੰ ਪਿਆ ਮਹਿੰਗਾ, ਲੋਕਾਂ ਨੇ ਯਾਦ ਕਰਾਏ ਉਸ ਦੇ ਖਰਾਬ ਅੰਕੜੇ

12/07/2019 12:47:52 PM

ਨਵੀਂ ਦਿੱਲੀ : ਪਾਕਿਸਤਾਨ ਦੇ ਸਾਬਕਾ ਆਲਰਾਊਂਡਰ ਖਿਡਾਰੀ ਅਬਦੁਲ ਰਜ਼ਾਕ ਆਪਣੀ ਬਿਆਨਬਾਜ਼ੀ ਨੂੰ ਲੈ ਕੇ ਅਕਸਰ ਟ੍ਰੋਲਰਜ਼ ਦੇ ਨਿਸ਼ਾਨੇ 'ਤੇ ਰਹਿੰਦੇ ਹਨ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਲੈ ਕੇ ਦਿੱਤੇ ਗਏ ਇਕ ਬਿਆਨ ਕਾਰਨ ਉਹ ਇਕ ਵਾਰ ਫਿਰ ਇਨ੍ਹੀਂ ਦਿਨੀ ਸੁਰਖੀਆਂ 'ਚ ਬਣੇ ਹੋਏ ਹਨ। ਰਜ਼ਾਕ ਨੇ ਬੁਮਰਾਹ ਨੂੰ ਬੇਬੀ ਬਾਲਰ ਦੱਸਿਆ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕ੍ਰਿਕਟ ਪ੍ਰਸ਼ੰਸਕ ਲਗਾਤਾਰ ਉਸ 'ਤੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ।

PunjabKesari

ਦਰਅਸਲ, ਕ੍ਰਿਕਟ ਪਾਕਿਸਤਾਨ ਨਾਲ ਗੱਲਬਾਤ ਦੌਰਾਨ ਰਜ਼ਾਕ ਨੇ ਕਿਹਾ ਸੀ ਕਿ ਉਸ ਨੇ ਆਪਣੇ ਦੌਰ ਵਿਚ ਗਲੈਨ ਮੈਕਗ੍ਰਾ ਅਤੇ ਵਸੀਮ ਅਕਰਮ ਵਰਗੇ ਧਾਕੜ ਗੇਂਦਬਾਜ਼ਾਂ ਨੂੰ ਖੇਡਿਆ ਹੈ। ਅਜਿਹੇ 'ਚ ਬੁਮਰਾਹ ਉਸ ਦੇ ਸਾਹਮਣੇ ਇਕ ਬੱਚਾ ਗੇਂਦਬਾਜ਼ ਦੀ ਤਰ੍ਹਾਂ ਹੈ, ਜਿਸ ਨੂੰ ਉਹ ਆਸਾਮੀ ਨਾਲ ਸ਼ਾਟ ਲਗਾ ਸਕਦੇ ਹਨ। ਇਸ ਕੁਮੈਂਟ ਤੋਂ ਬਾਅਦ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਨੇ ਰਜ਼ਾਕ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਉਸ ਦੀ ਬੱਲੇਬਾਜ਼ੀ ਯਾਦ ਦਿਵਾਈ।

PunjabKesari

ਸੌਰਭ ਨਾਂ ਦੇ ਇਕ ਯੂਜ਼ਰ ਨੇ ਰਜ਼ਾਕ ਨੂੰ ਲੈ ਕੇ ਲਿਖਿਆ, ''ਤੁਸੀਂ ਮੈਕਗ੍ਰਾ ਦੀ ਗੱਲ ਕਰ ਰਹੇ ਹੋ, ਮੈਕਗ੍ਰਾ ਦੀਆਂ 113 ਗੇਂਦਾਂ 'ਤੇ 20 ਦੌੜਾਂ ਬਣਾਈਆਂ ਸੀ, ਜਿਸ ਵਿਚ 2 ਵਾਰ ਤੁਸੀਂ ਆਊਟ ਹੋਏ ਸੀ। ਉੱਥੇ ਹੀ ਵਨ ਡੇ ਵਿਚ 35 ਗੇਂਦਾਂ ਵਿਚ ਤੁਸੀਂਂ ਸਿਰਫ 39 ਦੌੜਾਂ ਹੀ ਬਣਾ ਸਕੇ ਅਤੇ 3 ਵਾਰ ਆਊਟ ਹੋਏ। ਮੈਨੂੰ ਯਾਦ ਹੈ ਕਿ ਤੁਸੀਂ ਇਕ ਵਾਰ ਕਿਹਾ ਸੀ ਕਿ ਅਹਿਮਦ ਸ਼ਹਿਜ਼ਾਦ ਸਚਿਨ ਅਤੇ ਵਿਰਾਟ ਤੋਂ ਵੱਧ ਹੁਨਰਮੰਦ ਹਨ।''

ਉੱਥੇ ਹੀ ਇਕ ਯੂਜ਼ਰ ਨੇ ਲਿਖਿਆ ਕਿ ਡੀਅਰ ਅਬਦੁਲ ਰਜ਼ਾਕ ਤੁਹਾਡੀ ਬੱਲੇਬਾਜ਼ੀ ਔਸਤ ਤਿੰਨਾ ਫਾਰਮੈੱਟ ਵਿਚ 30 ਤੋਂ ਘੱਟ ਹੈ ਅਤੇ ਤੁਸੀਂ ਸੋਚ ਰਹੇ ਹੋ ਕਿ ਜਸਪ੍ਰਤੀ ਬੁਮਰਾਹ ਨੂੰ ਡੌਮੀਨੇਟ ਕਰ ਦਿੰਦੇ। ਇਸ ਤੋ ਇਲਾਵਾ ਵੀ ਦੂਜੇ ਪ੍ਰਸ਼ੰਸਕਾਂ ਨੇ ਵੱਖ-ਵੱਖ ਤਰੀਕਿਆਂ ਨਾਲ ਰਜ਼ਾਕ 'ਤੇ ਆਪਣੀ ਭੜਾਸ ਕੱਢੀ। ਦੱਸ ਦਈਏ ਕਿ ਸੱਟ ਦੀ ਸਮੱਸਿਆ ਕਾਰਨ ਮੌਜੂਦਾ ਵਨ ਡੇ ਅਤੇ ਟੀ-20 ਸੀਰੀਜ਼ ਤੋਂ ਜਸਪ੍ਰੀਤ ਬੁਮਰਾਹ ਟੀਮ 'ਚੋਂ ਬਾਹਰ ਚੱਲ ਰਹੇ ਹਨ।


Related News