ਜਰਮਨੀ ਦੀ ਜਿੱਤ ''ਤੇ ਫੈਂਸ ਨੇ ਮੀਂਹ ''ਚ ਨੱਚ ਕੇ ਮਨਾਇਆ ਜਸ਼ਨ

06/24/2018 7:33:15 PM

ਮਾਸਕੋ— ਸਾਬਕਾ ਚੈਂਪੀਅਨ ਜਰਮਨੀ ਦੀ ਫੀਫਾ ਵਿਸ਼ਵ ਕੱਪ ਦੇ ਮੈਚ 'ਚ ਸਵੀਡਨ 'ਤੇ ਜਿੱਤ ਦਾ ਜਸ਼ਨ ਪ੍ਰਸ਼ੰਸਕਾਂ ਨੇ ਰਾਜਧਾਨੀ ਬਰਲਿਨ 'ਚ ਨੱਚ ਕੇ ਮਨਾਇਆ।
ਬਾਰਲਿਨ ਦੇ ਬ੍ਰਾਂਡੇਨਬਰਗ ਗੇਟ 'ਤੇ ਲੱਗੀ ਵੱਡੀ ਸਕ੍ਰੀਨ 'ਤੇ ਹਜ਼ਾਰਾਂ ਦੀ ਸੰਖਿਆ 'ਚ ਦਰਸ਼ਕ ਮੈਚ ਦਾ ਮਜਾ ਚੁੱਕ ਰਹੇ ਸਨ ਅਤੇ ਜਦੋ ਹੀ ਟੋਨੀ ਕ੍ਰੂਜ਼ ਨੇ ਦੂਜੇ ਹਾਫ ਦੇ ਇੰਜਰੀ ਟਾਈਮ ਦੇ ਪੰਜਵੇਂ ਮਿੰਟ 'ਚ ਗੋਲ ਕੀਤਾ ਜਾ ਖੁਸ਼ੀ ਨਾਲ ਨੱਚ ਉੱਠੇ।
ਮੈਚ ਦੀ ਆਖਰੀ ਸੀਟੀ ਵੱਜਣ ਤੋਂ ਬਾਅਦ ਰਸਦਾਨ ਅਬਦੁੱਲਾ ਨਾਂ ਜਰਮਨੀ ਦੀ ਟੀਮ ਦੇ ਪ੍ਰਸ਼ੰਸਕ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ।
ਮੈਚ ਸ਼ੁਰੂ ਹੋਣ ਦੇ ਲਗਭਗ ਅੱਧੇ ਘੰਟੇ ਬਾਅਦ ਬਾਰਲਿਨ 'ਚ ਮੀਂਹ ਸ਼ੁਰੂ ਹੋ ਗਿਆ ਅਤੇ 32 ਮਿੰਟ 'ਚ ਓਲਾ ਟੋਇਵੋਨੇਨ ਦੇ ਗੋਲ ਨਾਲ ਸਵੀਡਨ ਨੂੰ ਬੜਤ ਮਿਲਦੇ ਹੀ ਪ੍ਰਸ਼ੰਸਕਾਂ ਦੇ ਚਿਹਰਿਆਂ 'ਤੇ ਨਿਰਾਸ਼ਾ ਛਾ ਗਈ, ਪਰ ਦੂਜੇ ਹਾਫ 'ਚ ਜਰਮਨ ਖਿਡਾਰੀ ਮਾਰਕੋ ਰੇਯੁਸ (48ਵੇਂ ਮਿੰਟ) ਦੇ ਗੋਲ ਨਾਲ ਦਰਸ਼ਕਾਂ ਨੇ ਰਾਹਤ ਦੀ ਸਾਹ ਲਈ।
ਕ੍ਰੂਜ਼ ਨੇ ਆਖਰੀ ਸੀਟੀ ਵੱਜਣ ਨਾਲ ਇਕ ਮਿੰਟ ਪਹਿਲਾਂ ਫ੍ਰੀ ਕਿੱਕ 'ਤੇ ਗੋਲ ਕਰ ਕੇ ਜਰਮਨੀ ਦੀ ਟੀਮ ਅਤੇ ਪ੍ਰਸ਼ੰਸਕਾਂ 'ਚ ਜੋਸ਼ ਭਰ ਦਿੱਤਾ। ਆਪਣੇ ਪਹਿਲੇ ਮੈਚ 'ਚ ਮੈਕਸਿਕੋ ਤੋਂ ਹਾਰ ਜਾਣ ਵਾਲੀ ਜਰਮਨੀ ਟੀਮ ਦੀ ਇਸ ਜਿੱਤ ਨੇ ਉਸ ਨੇ ਵਰਲਡ ਕੱਪ 2018 ਦੇ ਨਾਕਆਊਟ 'ਚ ਪਹੁੰਚਣ ਦੀ ਉਮੀਦ ਨੂੰ ਬਰਕਰਾਰ ਰੱਖਿਆ। ਉਸ ਨੂੰ ਗਰੁੱਪ 'ਚ ਆਪਣਾ ਆਖਰੀ ਮੈਚ ਬੁੱਧਵਾਰ ਨੂੰ ਦੱਖਣੀ ਕੋਰੀਆ ਨਾਲ ਖੇਡਣਾ ਹੈ।


Related News