ਦੱਖਣੀ ਅਫਰੀਕੀ ਕ੍ਰਿਕਟਰ ਡੇਵਿਡ ਮਿਲਰ ਦੀ ਫੈਨ ਦਾ ਕੈਂਸਰ ਨਾਲ ਦਿਹਾਂਤ

Sunday, Oct 09, 2022 - 05:03 AM (IST)

ਦੱਖਣੀ ਅਫਰੀਕੀ ਕ੍ਰਿਕਟਰ ਡੇਵਿਡ ਮਿਲਰ ਦੀ ਫੈਨ ਦਾ ਕੈਂਸਰ ਨਾਲ ਦਿਹਾਂਤ

ਸਪੋਰਟਸ ਡੈਸਕ : ਟੀ-20 ਵਿਸ਼ਵ 2022 ਤੋਂ ਪਹਿਲਾਂ ਹੀ ਦੱਖਣੀ ਅਫਰੀਕਾ ਦੇ ਆਲਰਾਊਂਡਰ ਡੇਵਿਡ ਮਿਲਰ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਮਿਲਰ ਦੀ ਸਭ ਤੋਂ ਛੋਟੀ ਫੈਨ ਐਨੀ ਦਾ ਕੈਂਸਰ ਕਾਰਨ ਦਿਹਾਂਤ ਹੋ ਗਿਆ ਹੈ। ਮਿਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫੈਨ ਦੀਆਂ ਫੋਟੋਆਂ ਸ਼ੇਅਰ ਕਰ ਕੇ ਉਸ ਨੂੰ ਸ਼ਰਧਾਂਜਲੀ ਦਿੱਤੀ ਹੈ। ਮਿਲਰ ਦੀ ਫੈਨ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ : ਸੁਖਬੀਰ ਬਾਦਲ ਨੇ ਪਰਾਲੀ ਸੰਭਾਲਣ ’ਤੇ ਕਿਸਾਨਾਂ ਦੇ ਹੁੰਦੇ ਖਰਚ ਨੂੰ ਲੈ ਕੇ CM ਮਾਨ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

 
 
 
 
 
 
 
 
 
 
 
 
 
 
 
 

A post shared by Dave Miller (@davidmillersa12)

ਅਫਰੀਕੀ ਕ੍ਰਿਕਟਰ ਆਪਣੀ ਫੈਨ ਦੇ ਇਲਾਜ ਲਈ ਯਤਨਸ਼ੀਲ ਸੀ ਪਰ ਇਸ ਵਿਚਾਲੇ ਇਲਾਜ ਦੌਰਾਨ ਹੀ ਉਸ ਦਾ ਦਿਹਾਂਤ ਹੋ ਗਿਆ। ਮਿਲਰ ਵੱਲੋਂ ਸ਼ੇਅਰ ਕੀਤੀਆਂ ਫੋਟੋਆਂ ’ਚ ਉਹ ਫੈਨ ਦੇ ਇਲਾਜ, ਕ੍ਰਿਕਟ ਮੈਚਾਂ ’ਚ ਇਕੱਠੇ ਸੈਲਫੀ ਲੈਂਦਾ ਦਿਸ ਰਿਹਾ ਹੈ। ਮਿਲਰ ਨਾਲ ਹੋਈ ਤ੍ਰਾਸਦੀ ਤੋਂ ਬਾਅਦ ਪੂਰੇ ਕ੍ਰਿਕਟ ਜਗਤ ਨੇ ਉਸ ਦੀ ਸਭ ਤੋਂ ਪਿਆਰੀ ਫੈਨ ਨੂੰ ਸ਼ਰਧਾਂਜਲੀ ਦਿੱਤੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਇਸ ਖ਼ਬਰ ਨੂੰ ਲੈ ਕੇ ਇਹ ਅਫ਼ਵਾਹ ਫੈਲ ਗਈ ਸੀ ਕਿ ਇਹ ਬੱਚੀ ਮਿਲਰ ਦੀ ਧੀ ਹੈ, ਜਿਸ ਦਾ ਦਿਹਾਂਤ ਹੌਇਆ ਹੈ।  

 


author

Manoj

Content Editor

Related News