ਟੀਮ ਦੇ ਸਾਬਕਾ ਮਾਲਕ ਨੇ ਮੈਚ ਫਿਕਸਿੰਗ ਲਈ ਖਿਡਾਰੀਆਂ ਨਾਲ ਕੀਤਾ ਸੰਪਰਕ, BCCI ਨੇ ਲਾ'ਤਾ Ban
Saturday, Apr 19, 2025 - 11:02 AM (IST)

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਲੋਕਪਾਲ ਜਸਟਿਸ (ਸੇਵਾ-ਮੁਕਤ) ਅਰੁਣ ਮਿਸ਼ਰਾ ਨੇ ਮੁੰਬਈ ਟੀ-20 ਲੀਗ ਫ੍ਰੈਂਚਾਈਜ਼ੀ ਦੇ ਸਾਬਕਾ ਸਹਿ-ਮਾਲਕ ਗੁਰਮੀਤ ਸਿੰਘ ਭਾਮਰਾਹ ’ਤੇ ਸ਼ਹਿਰ ਦੇ ਖਿਡਾਰੀਆਂ ਧਵਲ ਕੁਲਕਰਣੀ ਅਤੇ ਭਾਵਿਨ ਠੱਕਰ ਨਾਲ ਟੂਰਨਾਮੈਂਟ 2019 ਪੜਾਅ ਦੌਰਾਨ ਫਿਕਸਿੰਗ ਲਈ ਸੰਪਰਕ ਕਰਨ ਲਈ ਪਾਬੰਦੀ ਲਾ ਦਿੱਤੀ ਹੈ।
ਗੇਂਦਬਾਜ਼ ਧਵਲ ਕੁਲਕਰਣੀ ਨੇ ਅੰਤਰਰਾਸ਼ਟਰੀ ਮੈਚਾਂ ’ਚ ਭਾਰਤ ਦੀ ਨੁਮਾਇੰਦਗੀ ਵੀ ਕੀਤੀ ਹੈ। ਭਾਮਰਾਹ ਹੁਣ ਬੰਦ ਹੋ ਚੁੱਕੀ ਜੀ.ਟੀ.-20 ਕੈਨੇਡਾ ਨਾਲ ਜੁੜਿਆ ਸੀ ਅਤੇ ਮੁੰਬਈ ਟੀ-20 ਲੀਗ ਦਾ ਹਿੱਸਾ ਵੀ ਨਹੀਂ ਹੈ, ਜਿਸ ਨੂੰ 2019 ਤੋਂ ਬਾਅਦ ਕੋਵਿਡ ਕਾਰਨ ਮੁਅੱਤਲ ਕਰਨ ਦੇ ਬਾਅਦ ਇਸ ਸਾਲ ਫਿਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਉਹ ਸੋਬੋ ਸੁਪਰਸੋਨਿਕਸ ਦਾ ਸਹਿ-ਮਾਲਕ ਸੀ।
ਇਹ ਵੀ ਪੜ੍ਹੋ- 'ਕੁੱਤੇ' ਪਿੱਛੇ ਪੈ ਗਈ ED ਦੀ ਰੇਡ ! ਪੋਸਟ ਪਾ ਕੇ ਕਸੂਤਾ ਫ਼ਸਿਆ ਮਾਲਕ
ਹੁਕਮ ਦੀ ਕਾਪੀ ’ਚ ਪਾਬੰਦੀ ਦੀ ਮਿਆਦ ਨਹੀਂ ਦਿੱਤੀ ਗਈ ਹੈ ਪਰ ਬੀ.ਸੀ.ਸੀ.ਆਈ. ਦੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ (ਏ.ਸੀ.ਯੂ.) ਅਨੁਸਾਰ ਇਹ 5 ਸਾਲ ਤੋਂ ਲੈ ਕੇ ਪੂਰਾ ਜੀਵਨ ਪਾਬੰਦੀ ਤੱਕ ਕੁਝ ਵੀ ਹੋ ਸਕਦਾ ਹੈ।
ਬੀ.ਸੀ.ਸੀ.ਆਈ. ਦੇ ਕਾਨੂੰਨ ਅਨੁਸਾਰ ‘ਜਾਂਚ ਪੂਰੀ ਹੋਣ ’ਤੇ ਏ.ਸੀ.ਯੂ. ਨੇ ਆਪਣੀ ਰਿਪੋਰਟ ਪੇਸ਼ ਕੀਤੀ, ਜਿਸ ’ਚ ਉਸ ਨੇ ਸਿਫਾਰਿਸ਼ ਕੀਤੀ ਕਿ ਮੁਲਜ਼ਮ ’ਤੇ ਬੀ.ਸੀ.ਸੀ.ਆਈ. ਏ.ਸੀ.ਯੂ. ਦੀ ਧਾਰਾ 2.1.3, 2.1.4, 2.4.1 ਨਾਲ ਧਾਰਾ 2.5.1 ਅਤੇ ਪ੍ਰਤੀਯੋਗੀਆਂ ਲਈ ਧਾਰਾ 2.5.2 ਦੇ ਤਹਿਤ ਦੋਸ਼ ਲਾਏ ਜਾਣ। ਇਸ ’ਚ ਕਿਹਾ ਗਿਆ ਕਿ ਏ.ਸੀ.ਯੂ. ਨੇ ਅੱਗੇ ਸਿਫਾਰਿਸ਼ ਕੀਤੀ ਕਿ ਕੋਡ ਦੀ ਧਾਰਾ 4 ਅਤੇ ਧਾਰਾ 5 ਦੇ ਪ੍ਰਬੰਧਾਂ ਤਹਿਤ ਮੁਲਜ਼ਮ ਖਿਲਾਫ ਲੋੜੀਂਦੇ ਆਦੇਸ਼ ਪਾਸ ਕੀਤੇ ਜਾ ਸਕਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e