ਸ੍ਰੀਲੰਕਾ ਦੇ ਸਾਬਕਾ ਕ੍ਰਿਕਟਰ ਧੰਮਿਕਾ ਪ੍ਰਸਾਦ ਨੇ 24 ਘੰਟਿਆਂ ਦੀ ਭੁੱਖ ਹੜਤਾਲ ਕੀਤੀ ਸ਼ੁਰੂ, ਜਾਣੋ ਵਜ੍ਹਾ

04/15/2022 3:15:43 PM

ਕੋਲੰਬੋ (ਏਜੰਸੀ)- ਸ੍ਰੀਲੰਕਾ ਦੇ ਸਾਬਕਾ ਕ੍ਰਿਕਟਰ ਧੰਮਿਕਾ ਪ੍ਰਸਾਦ ਨੇ ਦੇਸ਼ ਦੇ ਨੇਤਾਵਾਂ ਨੂੰ ਈਸਟਰ ਦੇ ਦਿਨ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਅਤੇ ਮੌਜੂਦਾ ਆਰਥਿਕ ਸੰਕਟ ਨਾਲ ਜੂਝ ਰਹੇ ਟਾਪੂ ਦੇਸ਼ ਦੇ ਲੋਕਾਂ ਲਈ ਇਨਸਾਫ਼ ਦੀ ਮੰਗ ਕਰਦੇ ਹੋਏ ਸ਼ੁੱਕਰਵਾਰ ਨੂੰ 24 ਘੰਟਿਆਂ ਦੀ ਭੁੱਖ ਹੜਤਾਲ ਸ਼ੁਰੂ ਕੀਤੀ।

ਪ੍ਰਸਾਦ 2019 ਈਸਟਰ ਦੇ ਦਿਨ ਐਤਵਾਰ ਨੂੰ ਹੋਏ ਬੰਬ ਧਮਾਕਿਆਂ ਦੇ ਪੀੜਤਾਂ ਲਈ ਇਨਸਾਫ਼ ਦੀ ਮੰਗ ਕਰਨ ਲਈ ਪ੍ਰਦਰਸ਼ਨ ਕਰ ਰਹੇ ਹਨ। ਉਹ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਸਕੱਤਰੇਤ ਦੇ ਨੇੜੇ ਗਾਲੇ ਫੇਸ ਐਸਪਲੈਂਡੇ ਵਿਖੇ ਰਾਜਪਕਸ਼ੇ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਇੱਕ ਸਮੂਹ ਵਿੱਚ ਸ਼ਾਮਲ ਹੋ ਗਏ। ਪ੍ਰਸਾਦ ਨੇ ਪੱਤਰਕਾਰਾਂ ਨੂੰ ਕਿਹਾ, 'ਮੈਂ ਬੰਬ ਧਮਾਕਿਆਂ ਦੇ ਸਾਰੇ ਨਿਰਦੋਸ਼ ਪੀੜਤਾਂ ਲਈ ਇਨਸਾਫ਼ ਚਾਹੁੰਦਾ ਹਾਂ।' ਪ੍ਰਸਾਦ (39 ਸਾਲ) ਨੇ 2006 ਤੋਂ 2015 ਤੱਕ ਦੇਸ਼ ਲਈ 25 ਟੈਸਟ ਅਤੇ 24 ਵਨਡੇ ਖੇਡਦੇ ਹੋਏ ਕ੍ਰਮਵਾਰ 75 ਅਤੇ 32 ਵਿਕਟਾਂ ਲਈਆਂ ਸਨ।


cherry

Content Editor

Related News