ਕੋਹਲੀ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਐਕਸ ਗਰਲਫਰੈਂਡ ਇਜ਼ਾਬੇਲ ਨੇ ਦਿੱਤਾ ਬਿਆਨ
Friday, Jul 20, 2018 - 10:08 PM (IST)
ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਐਕਸ ਗਰਲਫ੍ਰੈਂਡ ਇਜ਼ਾਬੇਲ ਲਿਟੇ ਨੇ ਹੈਰਾਨ ਕਰ ਦੇਣ ਵਾਲਾ ਬਿਆਨ ਦਿੱਤਾ ਹੈ। ਇਜ਼ਾਬੇਲ ਨੇ ਕਿਹਾ, 'ਹਾਂ ਮੇਰਾ ਤੇ ਕੋਹਲੀ ਦਾ ਆਪਸ 'ਚ ਰਿਲੇਸ਼ਨਸ਼ਿਪ ਸੀ ਤੇ ਮੈਂ ਉਸ ਨੂੰ ਡੇਟ ਵੀ ਕਰ ਚੁੱਕੀ ਹਾਂ।' ਜ਼ਿਕਰਯੋਗ ਹੈ ਕਿ ਇਜ਼ਾਬੇਲ ਬ੍ਰਾਜ਼ੀਲ ਦੀ ਇਕ ਹੌਟ ਮਾਡਲ ਹੈ। ਇਸ ਤੋਂ ਇਲਾਵਾ ਉਸ ਨੇ ਬਾਲੀਵੁੱਡ 'ਚ ਵੀ ਕਾਫੀ ਜਲਵੇ ਬਿਖੇਰੇ ਹਨ।

ਇਕ ਇੰਟਰਵਿਊ ਦੌਰਾਨ ਇਜ਼ਾਬੇਲ ਨੇ ਕਿਹਾ, 'ਹਾਂ ਅਸੀਂ ਦੋ ਸਾਲ ਤੱਕ ਰਿਲੇਸ਼ਨਸ਼ਿਪ 'ਚ ਰਹੇ ਤੇ ਇਹ ਰਿਸ਼ਤਾ ਆਪਸੀ ਸਹਿਮਤੀ ਨਾਲ ਖਤਮ ਹੋਇਆ ਤੇ ਹੁਣ ਅਸੀਂ ਚੰਗੇ ਦੋਸਤ ਹਾਂ।' ਜ਼ਿਕਰਯੋਗ ਹੈ ਕਿ ਕੋਹਲੀ-ਇਜ਼ਾਬੇਲ ਦੀਆਂ ਕੁਝ ਤਸਵੀਰਾਂ ਇੰਟਰਨੈੱਟ 'ਤੇ ਹੁਣ ਵੀ ਮੌਜੂਦ ਹਨ, ਜਿਨ੍ਹਾਂ 'ਚ ਉਹ ਦੋਵੇਂ ਸਿੰਗਾਪੁਰ 'ਚ ਸ਼ਾਪਿੰਗ ਕਰਦੇ ਦਿਸ ਰਹੇ ਹਨ।

ਇਸ ਤੋਂ ਪਹਿਲਾਂ ਜਦੋਂ ਕੋਹਲੀ ਤੋਂ ਇਜ਼ਾਬੇਲ ਦੇ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਸਵਾਲ ਕੀਤਾ ਗਿਆ ਸੀ ਤਾਂ ਉਹ ਜਵਾਬ ਦੇਣ ਦੀ ਬਜਾਏ ਸਵਾਲ ਪੁੱਛਣ ਵਾਲੇ 'ਤੇ ਹੀ ਭੜਕ ਉਠੇ ਸਨ। ਇਜ਼ਾਬੇਲ ਅਕਸਰ ਹੌਟ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਬਣੀ ਰਹਿੰਦੀ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਉਸ ਨੇ ਆਪਣੀਆਂ ਇਕ ਤੋਂ ਵਧ ਕੇ ਹੌਟ ਤਸਵੀਰਾਂ ਨੂੰ ਪੋਸਟ ਕੀਤੀਆਂ ਹਨ।
