ਨੈਸ਼ਨਲ ਸਕੁਐਡ ਨਾਲ ਜੁੜਨ ਲਈ ਹਰ ਖਿਡਾਰੀ ਬਣ ਰਿਹੈ ''ਅਰਜੁਨ''

01/20/2018 2:36:14 AM

ਨਵੀਂ ਦਿੱਲੀ (ਮਾਨਵ ਸ਼ਰਮਾ)—ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ ਚੱਲ ਰਹੇ ਨੈਸ਼ਨਲ ਸਕੁਐਡ ਸ਼ੂਟਰ-2018 ਦੇ ਟ੍ਰਾਇਲ ਖਿਡਾਰੀਆਂ ਲਈ ਇਕ ਸਖਤ ਚੁਣੌਤੀ ਬਣੇ ਹੋਏ ਹਨ। ਸਕੁਐਡ 'ਚ  ਸ਼ਾਮਲ ਹੋ ਕੇ ਹਰ ਸਾਲ ਦੇਸ਼-ਦੁਨੀਆ ਵਿਚ ਹੋਣ ਵਾਲੀਆਂ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈਣ ਵਾਲੇ ਇਨ੍ਹਾਂ ਖਿਡਾਰੀਆਂ ਦੀ ਗਿਣਤੀ 'ਤੇ ਐਸੋਸੀਏਸ਼ਨ ਨੇ ਕੈਂਚੀ ਚਲਾ ਦਿੱਤੀ ਹੈ। 
ਇਸ ਦੇ ਕਾਰਨ ਨਿਸ਼ਾਨੇਬਾਜ਼ਾਂ ਵਿਚ ਸਕੁਐਡ 'ਚ ਸ਼ਾਮਲ ਹੋਣ ਲਈ ਖੁਦ ਨੂੰ 'ਅਰਜੁਨ' ਵਰਗਾ ਨਿਸ਼ਾਨੇਬਾਜ਼ ਸਾਬਤ ਕਰਨ ਦੀ ਹੋੜ ਜਿਹੀ ਲੱਗੀ ਹੋਈ ਹੈ। ਹਰ ਸਾਲ ਨੈਸ਼ਨਲ ਸਕੁਐਡ ਸ਼ੂਟਰ 'ਚ 33 ਖਿਡਾਰੀਆਂ ਨੂੰ ਚੁਣਿਆ ਜਾਂਦਾ ਰਿਹਾ ਹੈ ਪਰ ਹੁਣ ਐਸੋਸੀਏਸ਼ਨ ਨੇ ਇਸ ਵਿਚ ਕਟੌਤੀ ਕਰਦੇ ਹੋਏ ਇਸ ਦੀ ਗਿਣਤੀ ਘਟਾ ਕੇ 30 ਕਰ ਦਿੱਤੀ ਹੈ। ਇਸ ਕਾਰਨ ਖਿਡਾਰੀਆਂ ਲਈ ਆਪਣੀ ਜਗ੍ਹਾ ਬਣਾਉਣਾ ਵੀ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ।


Related News