ਬੰਗਲਾਦੇਸ਼ ਖਿਲਾਫ ਰੋਹਿਤ ਦੀ ਤੂਫਾਨੀ ਪਾਰੀ ਵੇਖ ਕੇ ਸਹਿਵਾਗ ਨੇ ਦਿੱਤਾ ਵੱਡਾ ਬਿਆਨ

11/08/2019 6:44:52 PM

ਸਪੋਰਸਟ ਡੈਸਕ— ਭਾਰਤੀ ਕ੍ਰਿਕਟ ਟੀਮ ਨੇ ਵੀਰਵਾਰ ਨੂੰ ਰਾਜਕੋਟ 'ਚ ਖੇਡੇ ਗਏ ਦੂਜੇ ਟੀ-20 ਮੈਚ 'ਚ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਚ 1-1 ਦੀ ਬਰਾਬਰੀ ਕਰ ਲਈ। ਭਾਰਤੀ ਟੀਮ ਦੀ ਇਸ ਜਿੱਤ ਤੋਂ ਬਾਅਦ ਰੋਹਿਤ ਸ਼ਰਮਾ ਦੀ ਰੱਜ ਕੇ ਤਰੀਫ ਹੋ ਰਹੀ ਹੈ, ਜਿਸ ਨੇ ਇਸ ਮੈਚ 'ਚ 85 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।

ਭਾਰਤ ਦੀ ਜਿੱਤ ਤੋਂ ਬਾਅਦ ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਵੀ ਰੋਹਿਤ ਸ਼ਰਮਾ ਦੀ ਰੱਜ ਕੇ ਤਰੀਫ ਕੀਤੀ ਅਤੇ ਉਸ ਦੀ ਤੁਲਨਾ ਸਚਿਨ ਤੇਂਦੁਲਕਰ ਨਾਲ ਕਰ ਦਿੱਤੀ।  ਉਨ੍ਹਾਂ ਨੇ ਕਿਹਾ ਕਿ ਜੋ ਕੰਮ ਰੋਹਿਤ ਸ਼ਰਮਾ ਕਰ ਸਕਦੇ ਹਨ ਉਹ ਵਿਰਾਟ ਕੋਹਲੀ ਵੀ ਨਹੀਂ ਕਰ ਸਕਦੇ ਹਨ। ਰੋਹਿਤ ਟੀਮ ਇੰਡੀਆ 'ਚ ਹੁਣ ਉਹ ਕੰਮ ਕਰਦੇ ਹਨ, ਜੋ ਕਦੇ ਸਚਿਨ ਤੇਂਦੁਲਕਰ ਕਰਦੇ ਹੁੰਦੇ ਸੀ।PunjabKesari
ਮੈਚ ਤੋਂ ਬਾਅਦ ਵਰਿੰਦਰ ਸਹਿਵਾਗ ਨੇ ਕ੍ਰਿਕਟ ਵੈਬਸਾਈਟ ਕ੍ਰਿਕਬਜ਼ ਨਾਲ ਗੱਲ ਕਰਦੇ ਹੋਏ ਕਿਹਾ, ਰੋਹਿਤ ਜੋ ਕੰਮ ਕਰ ਸਕਦੇ ਹਨ ਉਹ ਸ਼ਾਇਦ ਵਿਰਾਟ ਕੋਹਲੀ ਵੀ ਨਹੀਂ ਕਰ ਸਕਦੇ। ਰੋਹਿਤ ਕਦੇ ਵੀ ਇਕ ਹੀ ਓਵਰ 'ਚ ਤਿੰਨ-ਚਾਰ ਛੱਕੇ ਲਗਾਉਣ ਦੀ ਹਿੰਮਤ ਰੱਖਦੇ ਹਨ ਜਾਂ 45 ਗੇਂਦਾਂ 'ਤੇ  90-100 ਦੌੜਾਂ ਬਣਾਉਣ ਦੀ ਗੱਲ ਤਾਂ ਉਹ ਇਹ ਵੀ ਆਸਾਨੀ ਨਾਲ ਕਰਦੇ ਨਜ਼ਰ ਆਉਂਦੇ ਹਨ। ਅਜਿਹਾ ਮੈਂ ਕਦੇ ਵਿਰਾਟ ਕੋਹਲੀ ਨੂੰ ਕਰਦੇ ਨਹੀਂ ਵੇਖਿਆ ਹੈ।


Related News