ਯੂਰੋ 2020 ’ਤੇ ਕੋਰੋਨਾ ਦਾ ਸਾਇਆ, ਸਕਾਟਲੈਂਡ, ਇੰਗਲੈਂਡ ਟੀਮ ’ਚ ਮਾਮਲੇ
Tuesday, Jun 22, 2021 - 07:49 PM (IST)
ਗਲਾਸਗੋ— ਯੂਰਪੀ ਫੁੱਟਬਾਲ ਚੈਂਪੀਅਨਸ਼ਿਪ ’ਤੇ ਵੀ ਕੋਰੋਨਾ ਦੇ ਇਨਫੈਕਸ਼ਨ ਦਾ ਸਾਇਆ ਮੰਡਰਾਉਣ ਲੱਗਾ ਹੈ ਤੇ ਸਕਾਟਲੈਂਡ ਦੇ ਮਿਡਫੀਲਡਰ ਬਿਲੀ ਗਿਲਮੋਰ ਦੇ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਇੰਗਲੈਂਡ ਦੇ ਦੋ ਖਿਡਾਰੀਆਂ ਨੂੰ ਵੀ ਇਕਾਂਤਵਾਸ ’ਚ ਰਹਿਣਾ ਪੈ ਰਿਹਾ ਹੈ। ਇੰਗਲੈਂਡ ਤੇਸਕਾਟਲੈਂਡ ਨੇ ਸ਼ੁੱਕਰਵਾਰ ਨੂੰ ਬੇਮਬਲੇ ਸਟੇਡੀਅਮ ’ਤੇ ਗੋਲਰਹਿਤ ਡਰਾਅ ਖੇਡਿਆ ਸੀ।
ਇਸ ਦੇ ਦੌਰਾਨ ਹੀ ਗਿਲਮੋਰ ਇੰਗਲੈਂਡ ਦੇ ਮਿਡਫੀਲਡਰ ਮਾਸਨ ਮਾਊਂਟ ਤੇ ਡਿਫ਼ੈਂਡਰ ਬੇਨ ਚਿਲਵੇਲ ਦੇ ਸੰਪਰਕ ’ਚ ਆਏ ਸਨ। ਤਿੰਨੇ ਚੇਲਸੀ ਲਈ ਖੇਡਦੇ ਹਨ। ਇਹ ਐਲਾਨ ਗਰੁੱਪ ਡੀ ਦੇ ਆਖ਼ਰੀ ਮੈਚ ਤੋਂ ਪਹਿਲਾਂ ਕੀਤਾ ਗਿਆ ਜਿਸ ’ਚ ਇੰਗਲੈਂਡ ਨੂੰ ਚੈੱਕ ਗਣਰਾਜ ਤੇ ਸਕਾਟਲੈਂਡ ਨੂੰ ਕ੍ਰੋਏਸ਼ੀਆ ਨਾਲ ਖੇਡਣਾ ਹੈ। ਇੰਗਲੈਂਡ ਦੇ ਸਾਰੇ ਖਿਡਾਰੀਆਂ ਦੇ ਟੈਸਟ ਐਤਵਾਰ ਨੈਗੇਟਿਵ ਆਏ ਹਨ। ਸਾਵਧਾਨੀ ਦੇ ਤੌਰ ’ਤੇ ਮਾਊਂਟ ਤੇ ਚਿਲਵੇਲ ਨੂੰ ਇਕਾਂਤਵਾਸ ’ਚ ਰਖਿਆ ਗਿਆ ਹੈ। ਦੋਵੇਂ ਅਗਲਾ ਮੈਚ ਨਹੀਂ ਖੇਡ ਸਕਣਗੇ।