ਨਾਰਵੇ ਨੂੰ ਹਰਾ ਕੇ ਸਰਬੀਆ ਨੇ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ ਦੇ ਪਲੇਆਫ ਫਾਈਨਲਸ ''ਚ ਬਣਾਈ ਜਗ੍ਹਾ

Friday, Oct 09, 2020 - 11:34 AM (IST)

ਜਿਨੇਵਾ (ਭਾਸ਼ਾ) : ਸਰਗੇਜ ਮਿਲਿੰਕੋਵਿਚ ਸਾਵਿਚ ਦੇ 2 ਗੋਲ ਦੀ ਮਦਦ ਨਾਲ ਸਰਬੀਆ ਨੇ ਵਾਧੂ ਸਮੇਂ ਵਿਚ ਨਾਰਵੇ ਨੂੰ 2.1 ਨਾਲ ਹਰਾ ਕੇ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ ਦੇ ਪਲੇਆਫ ਫਾਈਨਲਸ ਵਿਚ ਜਗ੍ਹਾ ਬਣਾ ਲਈ। ਸਰਬੀਆ 12 ਨਵੰਬਰ ਨੂੰ ਹੋਣ ਵਾਲੇ ਪਲੇਆਫ ਫਾਈਨਲਸ ਵਿਚ ਸਕਾਟਲੈਂਡ ਦੀ ਮੇਜ਼ਬਾਨੀ ਕਰੇਗਾ।

ਸਕਾਟਲੈਂਡ ਨੇ ਗਲਾਸਗੋ ਵਿਚ ਖੇਡੇ ਗਏ ਮੈਚ ਵਿਚ ਪੈਨਲਟੀ ਸ਼ੂਟਆਉਟ ਵਿਚ ਇਜ਼ਰਾਇਲ ਨੂੰ ਹਰਾਇਆ। ਆਇਰਲੈਂਡ ਅਤੇ ਰੋਮਾਨੀਆ ਪਲੇਆਫ ਫਾਈਨਲਸ ਦੀ ਦੋੜ ਤੋਂ ਬਾਹਰ ਹੋ ਗਏ ਹਨ, ਜਦੋਂਕਿ ਹੰਗਰੀ ਅਤੇ ਸਕਾਟਲੈਂਡ ਨੂੰ ਅਜੇ ਦੋ ਮੈਚ ਹੋਰ ਖੇਡਣੇ ਹਨ। ਇਹ ਮੁਕਾਬਲੇ ਮਾਰਚ ਵਿਚ ਹੋਣੇ ਸਨ ਪਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਮੁਲਤਵੀ ਕਰ ਦਿੱਤੇ ਗਏ। ਲੀਗ ਏ ਵਿਚ ਆਇਰਲੈਂਡ ਨੇ ਰੋਮਾਨੀਆ ਨੂੰ 2.1 ਨਾਲ ਹਰਾਇਆ। ਉਥੇ ਹੀ ਹੰਗਰੀ ਨੇ ਆਇਸਲੈਂਡ ਨੂੰ 3.1 ਨਾਲ ਮਾਤ ਦਿੱਤੀ । ਲੀਗ ਬੀ ਵਿਚ ਉੱਤਰੀ ਆਇਰਲੈਂਡ ਨੇ ਬੋਸਨੀਆ ਹਰਜੇਗੋਵਿਨਾ ਨੂੰ ਸ਼ੂਟਆਉਟ ਵਿਚ 4.3 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਸਲੋਵਾਕੀਆ ਨਾਲ ਹੋਵੇਗਾ। ਲੀਗ ਡੀ ਵਿਚ ਉੱਤਰੀ ਮੇਸਾਡੋਨੀਆ ਨੇ ਕੋਸੋਵੋ ਨੂੰ 2.1 ਨਾਲ ਹਰਾਇਆ। ਕੋਸੋਵੋ 2016 ਵਿਚ ਹੀ ਫੀਫਾ ਅਤੇ ਯੁਏਫਾ ਦਾ ਮੈਂਬਰ ਬਣਿਆ ਹੈ ਅਤੇ ਪਹਿਲੀ ਵਾਰ ਫਾਈਨਲਸ ਵਿਚ ਪ੍ਰਵੇਸ਼ ਦੀ ਕੋਸ਼ਿਸ਼ ਵਿਚ ਸੀ। ਜਾਰਜੀਆ ਨੇ ਬੇਲਾਰੂਸ ਨੂੰ 1.0 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਉੱਤਰੀ ਮੇਸਾਡੋਨੀਆ ਨਾਲ ਹੋਵੇਗਾ।


cherry

Content Editor

Related News