ਵਿਸ਼ਵ ਜੂਨੀਅਰ ਟ੍ਰੈਕ ਸਾਈਕਲਿੰਗ ''ਚ ਐਸੋ ਨੂੰ ਦੋ ਤਮਗੇ, ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ
Monday, Aug 19, 2019 - 08:58 PM (IST)

ਨਵੀਂ ਦਿੱਲੀ— ਐਸੋ ਐਲਬੇਨ ਨੇ ਵਿਸ਼ਵ ਜੂਨੀਅਰ ਟ੍ਰੈਕ ਚੈਂਪੀਅਨਸ਼ਿਪ ਵਿਚ 2 ਤਮਗੇ ਜਿੱਤੇ, ਜਿਸ ਨਾਲ ਭਾਰਤ ਨੇ ਇਸ ਵਿਸ਼ਵ ਪੱਧਰੀ ਟੂਰਨਾਮੈਂਟ ਵਿਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ।
ਭਾਰਤ ਨੇ ਇਕ ਸੋਨ, ਇਕ ਚਾਂਦੀ ਤੇ ਇਕ ਕਾਂਸੀ ਤਮਗੇ ਨਾਲ ਅੰਕ ਸੂਚੀ ਵਿਚ ਛੇਵਾਂ ਸਥਾਨ ਹਾਸਲ ਕੀਤਾ। ਐਸੋ, ਰੋਨਾਲਡੋ ਸਿੰਘ ਤੇ ਰੋਜਿਤ ਸਿੰਘ ਦੀ ਤਿਕੜੀ ਨੇ ਇਤਿਹਾਸ ਰਚਦੇ ਹੋਏ ਪੁਰਸ਼ ਸਪਿੰ੍ਰਟ ਵਰਗ ਵਿਚ ਵੀ ਚਾਂਦੀ ਤਮਗਾ ਹਾਸਲ ਕੀਤਾ। ਐਸੋ ਨੇ ਇਸ ਤੋਂ ਬਾਅਦ ਵਿਅਕਤੀਗਤ ਸਪ੍ਰਿੰਟ ਵਿਚ ਵੀ ਚਾਂਦੀ ਤਮਗਾ ਹਾਸਲ ਕੀਤਾ। ਭਾਰਤ ਨੂੰ ਪੁਰਸ਼ ਵਿਅਕਤੀਗਤ ਕੀਰਨ ਪ੍ਰਤੀਯੋਗਿਤਾ ਵਿਚ ਵੀ ਕਾਂਸੀ ਤਮਗਾ ਹਾਸਲ ਹੋਇਆ।