ਮੈਨਚੈਸਟਰ ਸਿਟੀ ਦੇ ਡਿਫ਼ੈਂਡਰ ਗ੍ਰਾਸੀਆ ਕੋਰੋਨਾ ਪਾਜ਼ੇਟਿਵ, ਮੇਂਡੀ ਨੇ ਕੀਤੀ ਨਿਯਮਾਂ ਦੀ ਉਲੰਘਣਾ

01/04/2021 11:29:35 AM

ਸਪੋਰਟਸ ਡੈਸਕ— ਮੈਨਚੈਸਟਰ ਸਿਟੀ ਦੇ ਡਿਫੈਂਡਰ ਐਰਿਕ ਗ੍ਰਾਸੀਆ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਗ੍ਰਾਸੀਆ ਤੋਂ ਇਲਾਵਾ ਸਟਾਫ਼ ਦਾ ਇਕ ਮੈਂਬਰ ਵੀ ਕੋਰੋਨਾ ਨਾਲ ਇਨਫ਼ੈਕਟਿਡ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਕਲੱਬ ਨੇ ਟਵੀਟ ਕਰਕੇ ਦਿੱਤੀ। ਕਲੱਬ ਨੇ ਬਿਆਨ ਜਾਰੀ ਕਰਕੇ ਕਿਹਾ, ‘‘ਲੀਗ ਦੇ ਨਿਯਮਾਂ ਮੁਤਾਬਕ, ਦੋਵੇਂ ਲੋਕ ਸੇਫ਼ ਇਕਾਂਤਵਾਸ ’ਚ ਰਹਿਣਗੇ ਤੇ ਕੁਆਰਨਟੀਨ ਦੇ ਦੌਰਾਨ ਯੂਕੇ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਨਗੇ।
ਇਹ ਵੀ ਪੜ੍ਹੋ : BBL10 : ਡੇਵਿਡ ਮਲਾਨ ਨੇ ਮਾਰਿਆ ਛੱਕਾ, ਦਰਸ਼ਕ ਨੇ ਗੇਂਦ ਦੇਣ ਤੋਂ ਕੀਤਾ ਮਨ੍ਹਾ (ਦੇਖੋ ਵੀਡੀਓ)

ਦੂਜੇ ਪਾਸੇ ਮੈਨਚੈਸਟਰ ਸਿਟੀ ਦੇ ਹੀ ਇਕ ਡਿਫ਼ੈਂਡਰ ਬੇਂਜਾਮਿਨ ਮੇਂਡੀ ਨੇ ਕੋਰੋਨਾ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸ ’ਤੇ ਕਲੱਬ ਨੇ ਨਿਰਾਸ਼ਾ ਜਤਾਈ ਹੈ। ਕਲੱਬ ਨੇ ਕਿਹਾ ਕਿ ਮੇਂਡੀ ਨੇ ਨਵੇਂ ਸਾਲ ਦੀ ਪੂਰਬਲੀ ਸ਼ਾਮ ’ਤੇ ਆਪਣੇ ਘਰ ’ਚ ਦੋਸਤਾਂ ਦੀ ਮੇਜ਼ਬਾਨੀ ਕਰਕੇ ਇੰਗਲੈਂਡ ਦੇ ਕੋਰੋਨਾ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਕੀਤੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News