ਇੰਗਲਿਸ਼ ਕ੍ਰਿਕਟਰ ਨੇ ਕਿਹਾ ਬੰਗਲੌਰ ਟੀਮ ਨੂੰ ਜੋਕ, ਪ੍ਰਸ਼ੰਸਕਾਂ ਨੇ ਕੀਤਾ ਟਰੋਲ

04/09/2018 3:41:23 PM

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. 'ਚ  ਕੋਲਕਾਤਾ ਨਾਈਟ ਰਾਈਡਰਸ ਦੀ ਟੀਮ ਨੇ ਰਾਇਲ ਚੈਲੇਂਜਰਸ ਬੰਗਲੌਰ ਨੂੰ ਹਰਾ ਕੇ ਜਿੱਤ ਨੇ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਹੈ। ਰਾਇਲ ਚੈਲੇਂਜਰਸ ਬੰਗਲੌਰ ਦੀ ਟੀਮ ਇਸ ਸਾਲ ਪਹਿਲਾ ਹੀ ਮਜ਼ਬੂਤ ਨਜ਼ਰ ਆ ਰਹੀ ਹੈ ਅਤੇ ਅਜਿਹੇ 'ਚ ਪਹਿਲੇ ਹੀ ਮੈਚ 'ਚ ਮਿਲੀ ਹਾਰ ਨੂੰ ਪ੍ਰਸ਼ੰਸਕ ਹਜ਼ਮ ਨਹੀਂ ਕਰ ਪਾ ਰਹੇ ਹਨ। ਸੋਸ਼ਲ ਮੀਡੀਆ 'ਤੇ ਲਗਾਤਾਰ ਬੰਗਲੌਰ ਦੀ ਟੀਮ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਟਰੋਲ ਹੋ ਰਹੀ ਹੈ। ਵਿਰਾਟ ਨੇ ਟਾਸ ਦੇ ਸਮੇਂ ਕਿਹਾ ਸੀ ਕਿ ਇਸ ਸਾਲ ਉਸ ਦੀ ਟੀਮ 'ਚ ਚੰਗੇ ਗੇਂਦਬਾਜ਼ ਮੌਜੂਦ ਹਨ, ਜੋ ਟੀਮ ਨੂੰ ਬੈਲੇਂਸ ਕਰਦੇ ਹਨ। ਇਸ ਤੋਂ ਇਲਾਵਾ ਉਸ ਨੇ ਕਿਹਾ ਸੀ ਕਿ ਬੰਗਲੌਰ ਦੀ ਟੀਮ 'ਚ ਮੈਕਲਮ, ਕਵਿੰਟਨ ਡੀ ਕਾਕ, ਅਤੇ ਡੀਵਿਲਿਅਰਸ ਵਰਗੇ ਸਟਾਰ ਬੱਲੇਬਾਜ਼ ਵੀ ਮੌਜੂਦ ਹਨ, ਪਰ ਫਿਰ ਵੀ ਬੰਗਲੌਰ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬੰਗਲੌਰ ਟੀਮ ਦੀ ਹਾਰ ਦੀ ਵਜ੍ਹਾ ਸਭ ਤੋਂ ਵੱਡੀ ਟੀਮ 'ਚ ਕੋਈ ਆਲ ਰਾਊਂਡਰ ਦਾ ਨਾ ਹੋਣਾ ਮੰਨਿਆ ਜਾ ਰਿਹਾ ਹੈ।

ਟੀਚੇ ਨੂੰ ਨਹੀਂ ਬਚਾ ਸਕੇ ਗੇਂਦਬਾਜ਼
ਬੰਗਲੌਰ ਦੇ ਵਲੋਂ ਸਲਾਮੀ ਬੱਲੇਬਾਜ਼ ਬ੍ਰੈਡਮ ਮੈਕਲਮ ਨੇ 43 ਦੌੜਾਂ ਬਣਾਈਆਂ ਅਤੇ ਉਥੇ ਹੀ ਡੀਵਿਲਿਅਰਸ ਨੇ ਵੀ 44 ਦੌੜਾਂ ਦੀ ਪਾਰੀ ਖੇਡੀ। ਆਖਰੀ ਓਵਰਾਂ 'ਚ ਮਨਦੀਪ ਸਿੰਘ 37 ਦੌੜਾਂ ਦੀ ਤੇਜ਼ ਤਰਾਰ ਪਾਰੀ ਖੇਡ ਕੇ ਬੰਗਲੌਰ ਦੀ ਟੀਮ ਨੂੰ 176 ਦੌੜਾਂ ਤਕ ਲੈ ਗਿਆ। ਪਰ ਕੋਹਲੀ ਦੀ ਟੀਮ ਦੇ ਗੇਂਦਬਾਜ਼ ਇਸ ਟੀਚੇ ਨੂੰ ਬਚਾਉਣ 'ਚ ਅਸਫਲ ਰਹੇ ਅਤੇ ਬੰਗਲੌਰ ਦੀ ਟੀਮ ਇਹ ਮੈਚ ਚਾਰ ਵਿਕਟਾਂ ਨਾਲ ਹਾਰ ਗਈ। ਉਥੇ ਹੀ ਆਈ.ਪੀ.ਐੱਲ. 'ਚ ਇਸ ਵਾਰ ਮਜ਼ਬੂਤ ਟੀਮ ਮੰਨੀ ਜਾ ਰਹੀ ਬੰਗਲੌਰ ਨੂੰ ਮਿਲੀ ਟੂਰਨਾਮੈਂਟ 'ਚ ਹਾਰ ਦੇ ਕਾਰਨ ਪ੍ਰਸ਼ੰਸਕਾਂ ਵਲੋਂ ਟਰੋਲ ਦਾ ਵੀ ਸਾਹਮਣਾ ਕਰਨਾ ਪਿਆ। ਬੰਗਲੌਰ ਦੀ ਹਾਰ ਦੇ ਕਾਰਨ ਕੁਝ ਦਰਸ਼ਕ ਨਰਾਜ਼ ਨਜ਼ਰ ਆਏ ਅਤੇ ਕੁਝ ਦਰਸ਼ਕਾਂ ਨੇ ਸੋਸ਼ਲ ਮੀਡੀਆ 'ਤੇ ਟੀਮ ਨੂੰ ਰਜਕੇ ਟਰੋਲ ਕੀਤਾ। ਟਰੋਲ ਕਰਨ 'ਚ ਕ੍ਰਿਕਟ ਦੇ ਜਾਣਕਾਰ ਵੀ ਪਿੱਛੇ ਨਹੀਂ ਰਹੇ।

 


Related News