ਇੰਗਲੈਂਡ ਟੀਮ ਨੂੰ ਲੱਗਾ ਵੱਡਾ ਝੱਟਕਾ, ਦੂਜੇ ਟੈਸਟ ''ਚ ਬਾਹਰ ਹੋਇਆ ਇਹ ਖਿਡਾਰੀ

Sunday, Aug 05, 2018 - 09:46 PM (IST)

ਇੰਗਲੈਂਡ ਟੀਮ ਨੂੰ ਲੱਗਾ ਵੱਡਾ ਝੱਟਕਾ, ਦੂਜੇ ਟੈਸਟ ''ਚ ਬਾਹਰ ਹੋਇਆ ਇਹ ਖਿਡਾਰੀ

ਨਵੀਂ ਦਿੱਲੀ— ਭਾਰਤ ਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਦੀ ਦੂਜਾ ਮੈਚ ਲਾਰਡਸ ਦੇ ਮੈਦਾਨ 'ਚ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਇੰਗਲੈਂਡ ਟੀਮ ਨੂੰ ਵੱਡਾ ਝੱਟਕਾ ਲੱਗਾ ਹੈ। ਟੀਮ ਦੇ ਅਹਿਮ ਗੇਂਦਬਾਜ਼ ਬੈਨ ਸਟੋਕਸ ਇਸ ਮੈਚ 'ਚ ਨਹੀਂ ਖੇਡ ਸਕੇਗਾ। ਨਾ ਤਾਂ ਸਟੋਕਸ ਦੇ ਸੱਟ ਲੱਗੀ ਹੈ ਤੇ ਨਾ ਹੀ ਉਸ ਨੂੰ ਮੇਨੇਜਮੈਂਟ ਨੇ ਬਾਹਰ ਰੱਖਿਆ ਹੈ। ਦਰਅਸਲ ਸਟੋਕਸ ਨੂੰ ਪਿਛਲੇ ਸਾਲ ਬ੍ਰਿਸਟਲ ਦੇ ਇਕ ਨਾਈਟਕਲੱਬ ਦੇ ਬਾਹਰ ਹੋਈ ਮਾਰਕੁੱਟ ਮਾਮਲੇ 'ਚ 6 ਅਗਸਤ ਨੂੰ ਕੋਰਟ 'ਚ ਪੇਸ਼ ਹੋਣਾ ਹੈ।

PunjabKesari
ਭਾਰਤੀ ਟੀਮ ਨੂੰ ਹੋਵੇਗਾ ਫਾਇਦਾ
ਇੰਗਲੈਂਡ ਬੋਰਡ ਨੇ ਸਟੋਕਸ ਨੂੰ ਬਹੁਤ ਸਮੇਂ ਤਕ ਟੀਮ 'ਚੋ ਬਾਹਰ ਰੱਖਿਆ ਸੀ। ਹੁਣ 6 ਅਗਸਤ ਨੂੰ ਇਸ ਕੇਸ ਦੀ ਸੁਣਵਾਈ ਹੋਵੇਗੀ ਤੇ ਇਸ ਦੇ ਟਰਾਇਲ 'ਚ 5 ਤੋਂ 7 ਦਿਨ ਦਾ ਸਮਾਂ ਲੱਗ ਸਕਦਾ ਹੈ। ਦੂਜੇ ਟੈਸਟ ਮੈਚ 'ਚ ਸਟੋਕਸ ਦਾ ਨਾ ਖੇਡਣਾ ਭਾਰਤ ਲਈ ਫਾਇਦਾ ਹੋਵੇਗਾ। ਹਾਲਾਂਕਿ ਪਹਿਲੇ ਟੈਸਟ 'ਚ ਉਸ ਨੇ ਬੱਲੇਬਾਜ਼ੀ 'ਚ ਦੌੜਾਂ ਨਹੀਂ ਬਣਾਈਆਂ ਸਨ ਪਰ ਗੇਂਦਬਾਜ਼ੀ 'ਚ ਵਧੀਆ ਪ੍ਰਦਰਸ਼ਨ ਕੀਤਾ ਸੀ। ਦੂਜਾ ਟੈਸਟ ਮੈਚ 9 ਅਗਸਤ ਨੂੰ ਖੇਡਿਆ ਜਾਣਾ ਹੈ।


Related News