ਇੰਗਲੈਂਡ ਦੀ ਬੰਗਲਾਦੇਸ਼ ਵਿਰੁੱਧ ਸੀਮਿਤ ਓਵਰਾਂ ਦੀ ਸੀਰੀਜ਼ ਮਾਰਚ 2023 ਤੱਕ ਮੁਲਤਵੀ
Tuesday, Aug 03, 2021 - 09:53 PM (IST)

ਲੰਡਨ- ਇੰਗਲੈਂਡ ਨੇ 6 ਮੈਚਾਂ ਦੀ ਸੀਰੀਜ਼ ਦੇ ਲਈ ਬੰਗਲਾਦੇਸ਼ ਦਾ ਆਪਣਾ ਦੌਰਾ ਮਾਰਚ 2023 ਤੱਕ ਮੁਲਤਵੀ ਕਰ ਦਿੱਤਾ ਹੈ। ਇਹ ਦੌਰਾ ਇਸ ਸਾਲ ਸਤੰਬਰ ਅਤੇ ਅਕਤੂਬਰ ਵਿਚ ਹੋਣਾ ਸੀ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਅਤੇ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਆਪਸੀ ਸਹਿਮਤੀ ਨਾਲ ਇਸ ਦੌਰੇ ਦਾ ਨਵਾਂ ਪ੍ਰੋਗਰਾਮ ਤੈਅ ਕਰਨ ਦਾ ਫੈਸਲਾ ਕੀਤਾ ਹੈ।
ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : PV ਸਿੰਧੂ ਦਾ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਹੋਇਆ ਸ਼ਾਨਦਾਰ ਸਵਾਗਤ
ਇਸ ਦੌਰੇ ਵਿਚ ਤਿੰਨ ਵਨ ਡੇ ਅਤੇ ਤਿੰਨ ਹੀ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾਣੇ ਹਨ। ਬਿਆਨ ਵਿਚ ਹਾਲਾਂਕਿ ਦੌਰਾ ਮੁਲਤਵੀ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ ਪਰ ਇੰਗਲੈਂਡ ਦੇ ਮੀਡੀਆ ਦੇ ਅਨੁਸਾਰ ਕੋਵਿਡ-19 ਨਾਲ ਸਬੰਧਤ ਇਕਾਂਤਵਾਸ ਪ੍ਰੋਟੋਕਾਲ ਦੇ ਕਾਰਨ ਇਹ ਫੈਸਲਾ ਕੀਤਾ ਗਿਆ। ਇੰਗਲੈਂਡ ਦੇ ਚੋਟੀ ਦੇ ਖਿਡਾਰੀ ਅਜੇ ਭਾਰਤ ਦੇ ਵਿਰੁੱਧ ਬੁੱਧਵਾਰ ਤੋਂ ਟ੍ਰੇਂਟਬ੍ਰਿਜ਼ ਵਿਚ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ਦੀ ਤਿਆਰੀਆਂ ਵਿਚ ਲੱਗੇ ਹਨ।
ਇਹ ਖ਼ਬਰ ਪੜ੍ਹੋ- ਕਾਈਜ਼ਰ ਪ੍ਰਮਾਨੈਂਟੇ ਹਸਪਤਾਲ ਨੇ ਡਾਕਟਰਾਂ ਤੇ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਕੀਤੀ ਜ਼ਰੂਰੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।