ਧਰਮਸ਼ਾਲਾ ਟੈਸਟ ਤੋਂ ਪਹਿਲਾਂ ਬੈਂਗਲੁਰੂ ਤੇ ਚੰਡੀਗੜ੍ਹ ’ਚ ਖਾਲੀ ਸਮਾਂ ਬਿਤਾਉਣਗੇ ਇੰਗਲੈਂਡ ਦੇ ਖਿਡਾਰੀ
Tuesday, Feb 27, 2024 - 01:27 PM (IST)

ਰਾਂਚੀ, (ਭਾਸ਼ਾ)– ਇੰਗਲੈਂਡ ਟੈਸਟ ਟੀਮ ਦੇ ਮੈਂਬਰ ਭਾਰਤ ਵਿਰੁੱਧ ਧਰਮਸ਼ਾਲਾ ਵਿਚ ਸ਼ੁਰੂ ਹੋਣ ਵਾਲੇ ਪੰਜਵੇਂ ਤੇ ਆਖਰੀ ਟੈਸਟ ਤੋਂ ਪਹਿਲਾਂ ਇਕ ਹਫਤੇ ਦੀ ਬ੍ਰੇਕ ਦੌਰਾਨ ਚੰਡੀਗੜ੍ਹ ਤੇ ਬੈਂਗਲੁਰੂ ਵਿਚ ਸਮਾਂ ਬਿਤਾਉਣਗੇ। ਦੂਜੇ ਤੇ ਤੀਜੇ ਟੈਸਟ ਵਿਚਾਲੇ ਲੰਬੀ ਬ੍ਰੇਕ ਦੌਰਾਨ ਇੰਗਲੈਂਡ ਦੀ ਪੂਰੀ ਟੀਮ ਨੇ ਆਪਣਾ ਖਾਲੀ ਸਮਾਂ ਆਬੂਧਾਬੀ ਵਿਚ ਬਿਤਾਇਆ ਸੀ। 25 ਜਨਵਰੀ ਤੋਂ ਸ਼ੁਰੂ ਹੋਈ ਲੜੀ ਲਈ ਭਾਰਤ ਪਹੁੰਚਣ ਤੋਂ ਪਹਿਲਾਂ ਬੇਨ ਸਟੋਕਸ ਦੀ ਅਗਵਾਈ ਵਾਲੀ ਟੀਮ ਨੇ ਆਬੂਧਾਬੀ ਵਿਚ ਵੀ ਟ੍ਰੇਨਿੰਗ ਕੀਤੀ ਸੀ। ਖਿਡਾਰੀਆਂ ਨੇ ਹਾਲਾਂਕਿ ਧਰਮਸ਼ਾਲਾ ਟੈਸਟ ਤੋਂ ਪਹਿਲਾਂ ਇਕ ਹਫਤੇ ਦੀ ਬ੍ਰੇਕ ਲਈ ਚੰਡੀਗੜ੍ਹ ਤੇ ਬੈਂਗਲੁਰੂ ਨੂੰ ਚੁਣਿਆ ਹੈ।