ਇੰਗਲੈਂਡ ਦੇ ਦਿੱਗਜ ਖਿਡਾਰੀ John Idrich ਦਾ ਦਿਹਾਂਤ

Friday, Dec 25, 2020 - 11:18 PM (IST)

ਇੰਗਲੈਂਡ ਦੇ ਦਿੱਗਜ ਖਿਡਾਰੀ John Idrich ਦਾ ਦਿਹਾਂਤ

ਲੰਡਨ- ਇੰਗਲੈਂਡ ਦੇ ਸਾਬਕਾ ਟੈਸਟ ਬੱਲੇਬਾਜ਼ ਜਾਨ ਇਡਰਿਚ ਦਾ 83 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਨੇ ਇਸਦੀ ਜਾਣਕਾਰੀ ਦਿੱਤੀ ਹੈ। ਖੱਬੇ ਹੱਥ ਦੇ ਬੱਲੇਬਾਜ਼ ਇਡਰਿਚ ਨੇ ਆਪਣੇ 77 ਟੈਸਟ ਮੈਚਾਂ ਦੇ ਕਰੀਅਰ ’ਚ ਇੰਗਲੈਂਡ ਦੇ ਲਈ 5000 ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ। 1963 ਤੋਂ 1976 ਦੇ ਵਿਚ ਉਹ ਇੰਗਲੈਂਡ ਦੇ ਲਈ ਖੇਡੇ ਸਨ।


ਇਕ ਟੈਸਟ ’ਚ ਇਡਰਿਚ ਇੰਗਲੈਂਡ ਦੇ ਕਪਤਾਨ ਵੀ ਸਨ। ਇਡਰਿਚ ਵਨ ਡੇ ਇਤਿਹਾਸ ਦੇ ਪਹਿਲੇ ਮੈਚ ਦਾ ਹਿੱਸਾ ਸੀ ਤੇ ਉਸ ਦੇ ਨਾਂ ਤੋਂ ਇਸ ਫਾਰਮੈੱਟ ਦਾ ਪਹਿਲਾ ਚੌਕਾ ਲਗਾਉਣ ਦਾ ਰਿਕਾਰਡ ਹੈ। ਸਰੇ ਦੇ ਲਈ ਕਾਉਂਟੀ ਕ੍ਰਿਕਟ ਖੇਡਣ ਵਾਲੇ ਇਡਰਿਚ ਨੇ ਆਪਣੇ ਫਸਟ ਕਲਾਸ ਕਰੀਅਰ ’ਚ 39 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ।


ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News