IND vs ENG : ਟੀਮ ਚੁਣਨ ''ਚ ਭਾਰਤੀ ਸਿਲੈਕਟਰਾਂ ਤੋਂ ਹੋ ਗਈ ਵੱਡੀ ਗਲਤੀ!

Sunday, Jun 08, 2025 - 09:33 PM (IST)

IND vs ENG : ਟੀਮ ਚੁਣਨ ''ਚ ਭਾਰਤੀ ਸਿਲੈਕਟਰਾਂ ਤੋਂ ਹੋ ਗਈ ਵੱਡੀ ਗਲਤੀ!

ਸਪੋਰਟਸ ਡੈਸਕ- 20 ਜੂਨ ਤੋਂ ਟੀਮ ਇੰਡੀਆ ਨੇ ਇੰਗਲੈਂਡ ਵਿਰੁੱਧ 5 ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਇਸ ਤੋਂ ਪਹਿਲਾਂ ਭਾਰਤ-ਏ ਅਤੇ ਇੰਗਲੈਂਡ-ਏ ਵਿਚਾਲੇ ਮੈਚ ਚੱਲ ਰਿਹਾ ਹੈ। ਇਸ ਮੈਚ ਵਿੱਚ ਖਲੀਲ ਅਹਿਮਦ ਸ਼ਾਨਦਾਰ ਗੇਂਦਬਾਜ਼ੀ ਕਰ ਰਹੇ ਹਨ। ਇੰਗਲੈਂਡ ਲਾਇਨਜ਼ ਵਿਰੁੱਧ ਦੂਜੇ ਟੈਸਟ ਵਿੱਚ ਖਲੀਲ ਅਹਿਮਦ ਨੇ 4 ਵਿਕਟਾਂ ਲਈਆਂ। ਉਨ੍ਹਾਂ ਦੀ ਗੇਂਦਬਾਜ਼ੀ ਨੂੰ ਦੇਖ ਕੇ 20 ਜੂਨ ਤੋਂ ਸ਼ੁਰੂ ਹੋਣ ਵਾਲੀ ਲੜੀ ਲਈ ਚੁਣੀ ਗਈ ਭਾਰਤੀ ਟੀਮ 'ਤੇ ਸਵਾਲ ਉੱਠ ਰਹੇ ਹਨ। ਪ੍ਰਸ਼ੰਸਕਾਂ ਨੂੰ ਲੱਗ ਰਿਹਾ ਹੈ ਕਿ ਭਾਰਤੀ ਸਿਲੈਕਟਰਾਂ ਨੇ ਖਲੀਲ ਅਹਿਮਦ ਨੂੰ ਟੀਮ ਵਿੱਚ ਸ਼ਾਮਲ ਨਾ ਕਰਕੇ ਗਲਤੀ ਤਾਂ ਨਹੀਂ ਕਰ ਦਿੱਤੀ।

ਖਲੀਲ ਨੇ 19 ਓਵਰਾਂ ਦੇ ਆਪਣੇ ਸਪੈਲ ਵਿੱਚ 1 ਮੇਡਨ ਓਵਰ ਦੇ ਨਾਲ ਸਿਰਫ਼ 70 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਇਸ ਕਾਰਨ ਇੰਗਲੈਂਡ ਲਾਇਨਜ਼ ਦੀ ਬੱਲੇਬਾਜ਼ੀ ਢਹਿ ਗਈ। ਤੁਹਾਨੂੰ ਦੱਸ ਦੇਈਏ ਕਿ ਖਲੀਲ ਨੇ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ ਲਈ ਖੇਡਦੇ ਹੋਏ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ। ਇਸ ਖੱਬੇ ਹੱਥ ਦੇ ਗੇਂਦਬਾਜ਼ ਨੇ ਕਈ ਵੱਡੇ ਬੱਲੇਬਾਜ਼ਾਂ ਨੂੰ ਆਊਟ ਕੀਤਾ ਸੀ।

ਇੰਗਲੈਂਡ ਦੌਰੇ ਲਈ 18 ਮੈਂਬਰੀ ਭਾਰਤੀ ਟੀਮ : ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇਐੱਲ ਰਾਹੁਲ, ਸਾਈ ਸੁਦਰਸ਼ਨ, ਰਿਸ਼ਭ ਪੰਤ (ਉਪ ਕਪਤਾਨ/ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਰਵਿੰਦਰ ਜਡੇਜਾ, ਧਰੁਵ ਜੁਰੇਲ (ਵਿਕਟਕੀਪਰ), ਅਭਿਮਨਿਊ ਈਸ਼ਵਰਨ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਣਾ, ਕਰੁਣ ਨਾਇਰ, ਵਾਸ਼ਿੰਗਟਨ ਸੁੰਦਰ, ਆਕਾਸ਼ ਦੀਪ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ।


author

Rakesh

Content Editor

Related News