ਇੰਗਲੈਂਡ ਨੇ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੈਸਟ ਲਈ ਜੈਕਬ ਬੇਥੇਲ ਨੂੰ ਦਿੱਤਾ ਮੌਕਾ

Wednesday, Nov 27, 2024 - 02:38 PM (IST)

ਇੰਗਲੈਂਡ ਨੇ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੈਸਟ ਲਈ ਜੈਕਬ ਬੇਥੇਲ ਨੂੰ ਦਿੱਤਾ ਮੌਕਾ

ਲੰਡਨ– ਇੰਗਲੈਂਡ ਨੇ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੇ ਪਹਿਲੇ ਟੈਸਟ ਲਈ ਬੇਨ ਸਟੋਕਸ ਦੀ ਅਗਵਾਈ ਵਾਲੀ ਟੀਮ ਵਿਚ ਨੌਜਵਾਨ ਖਿਡਾਰੀ ਜੈਕਬ ਬੇਥੇਲ ਨੂੰ ਡੈਬਿਊ ਦਾ ਮੌਕਾ ਦਿੱਤਾ ਹੈ। ਇੰਗਲੈਂਡ ਨੇ ਨਿਊਜ਼ੀਲੈਂਡ ਨਾਲ ਹੋਣ ਵਾਲੇ ਆਈ. ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਮੁਕਾਬਲੇ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ।

ਬੇਥੇਲ ਨੇ ਆਸਟ੍ਰੇਲੀਆ ਤੇ ਵੈਸਟਇੰਡੀਜ਼ ਵਿਰੁੱਧ ਸਫੈਦ ਗੇਂਦ ਦੀ ਸੀਰੀਜ਼ ਦੌਰਾਨ ਹਾਲ ਹੀ ਵਿਚ ਸ਼ਾਨਦਾਰ ਫਾਰਮ ਦੇ ਦਮ ’ਤੇ ਆਖਰੀ-11 ਵਿਚ ਜਗ੍ਹਾ ਬਣਾਈ ਸੀ ਤੇ ਉਹ ਹੁਣ ਡੈਬਿਊ ਟੈਸਟ ਵਿਚ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰੇਗਾ।

ਇੰਗਲੈਂਡ ਦੀ ਟੀਮ : ਜੈਕ ਕਰਾਊਲੀ, ਬੇਨ ਡਕੇਟ, ਜੈਕਬ ਬੇਥੇਲ, ਜੋ ਰੂਟ, ਹੈਰੀ ਬਰੂਕ, ਓਲੀ ਪੋਪ (ਵਿਕਟਕੀਪਰ), ਬੇਨ ਸਟੋਕਸ (ਕਪਤਾਨ), ਕ੍ਰਿਸ ਵੋਕਸ, ਗਸ ਐਟਿੰਕਸਨ, ਬ੍ਰਾਯਡਨ ਕਾਰਸ ਤੇ ਸ਼ੋਏਬ ਬਸ਼ੀਰ।


author

Tarsem Singh

Content Editor

Related News