RCB ਨੂੰ ਲੱਗਾ ਵੱਡਾ ਝਟਕਾ, ਮੋਢੇ ਦੀ ਸੱਟ ਕਾਰਨ ਇਹ ਖਿਡਾਰੀ IPL 'ਚੋਂ ਬਾਹਰ

Thursday, Apr 06, 2023 - 10:42 PM (IST)

RCB ਨੂੰ ਲੱਗਾ ਵੱਡਾ ਝਟਕਾ, ਮੋਢੇ ਦੀ ਸੱਟ ਕਾਰਨ ਇਹ ਖਿਡਾਰੀ IPL 'ਚੋਂ ਬਾਹਰ

ਕੋਲਕਾਤਾ (ਪੀ. ਟੀ.) : ਇੰਗਲੈਂਡ ਦੇ ਤੇਜ਼ ਗੇਂਦਬਾਜ਼ ਰੀਸ ਟੌਪਲੇ ਮੋਢੇ ਦੀ ਸੱਟ ਕਾਰਨ ਵੀਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਹਰ ਹੋ ਗਿਆ ਹੈ। ਟੌਪਲੇ ਨੂੰ ਚਿੰਨਾਸਵਾਮੀ ਸਟੇਡੀਅਮ 'ਚ ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਪਹਿਲੇ ਘਰੇਲੂ ਮੈਚ ਦੌਰਾਨ ਸੱਟ ਲੱਗੀ ਸੀ। ਆਰ.ਸੀ.ਬੀ ਦੇ ਮੁੱਖ ਕੋਚ ਸੰਜੇ ਬਾਂਗੜ ਨੇ ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ਼ ਮੈਚ ਦੌਰਾਨ ਕਿਹਾ ਕਿ ਟੌਪਲੇ ਆਈ.ਪੀ.ਐੱਲ ਤੋਂ ਬਾਹਰ ਹੋ ਗਿਆ ਹੈ ਅਤੇ ਘਰ ਪਰਤ ਗਿਆ ਹੈ। ਉਸ ਦੇ ਬਦਲ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।

PunjabKesari

ਬਾਂਗੜ ਨੇ ਇਹ ਵੀ ਦੱਸਿਆ ਕਿ ਸ਼੍ਰੀਲੰਕਾ ਦੇ ਸਟਾਰ ਸਪਿਨਰ ਵਾਨਿੰਦੂ ਹਸਾਰੰਗਾ ਦੇ 10 ਅਪ੍ਰੈਲ ਅਤੇ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਦੇ 14 ਅਪ੍ਰੈਲ ਨੂੰ ਟੀਮ 'ਚ ਸ਼ਾਮਲ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਹੇਜ਼ਲਵੁੱਡ ਸੱਟ ਕਾਰਨ ਭਾਰਤ ਖਿਲਾਫ਼ ਟੈਸਟ ਸੀਰੀਜ਼ 'ਚ ਵੀ ਨਹੀਂ ਖੇਡ ਸਕਿਆ ਸੀ।


author

Mandeep Singh

Content Editor

Related News