ਖਾਲੀ ਸਟੇਡੀਅਮ ’ਚ ਖੇਡਣ ਨੂੰ ਲੈ ਕੇ ਇੰਗਲੈਂਡ ਦੇ ਇਸ ਦਿੱਗਜ ਖਿਡਾਰੀ ਨੇ ਦਿੱਤਾ ਵੱਡਾ ਬਿਆਨ

Saturday, May 16, 2020 - 06:02 PM (IST)

ਖਾਲੀ ਸਟੇਡੀਅਮ ’ਚ ਖੇਡਣ ਨੂੰ ਲੈ ਕੇ ਇੰਗਲੈਂਡ ਦੇ ਇਸ ਦਿੱਗਜ ਖਿਡਾਰੀ ਨੇ ਦਿੱਤਾ ਵੱਡਾ ਬਿਆਨ

ਸਪੋਰਟਸ ਡੈਸਕ— ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਕਿਹਾ ਕਿ ਉਹ ਟੀਮ ਲਈ ਇਸ ਸੈਸ਼ਨ ’ਚ ਖੇਡਣ ਨੂੰ ਲੈ ਕੇ ਖੁਸ਼ ਹਨ, ਭਲੇ ਹੀ ਉਨ੍ਹਾਂ ਨੂੰ ਇਹ ਮੈਚ ਦਰਸ਼ਕਾਂ ਦੇ ਬਿਨਾਂ ਖਾਲੀ ਸਟੇਡੀਅਮ ’ਚ ਖੇਡਣੇ ਪੈਣ। ਇੰਗਲੈਂਡ ਦੇ ਕ੍ਰਿਕਟਰ ਅਗਲੇ ਹਫਤੇ ਤੋਂ ਸੀਮਿਤ ਨਿਜੀ ਟ੍ਰੇਨਿੰਗ ਸ਼ੁਰੂ ਕਰਨਗੇ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੂੰ ਉਮੀਦ ਹੈ ਕਿ ਉੁਹ ਕੋਰੋਨਾ ਵਾਇਰਸ ਦੇ ਕਾਰਨ ਮੁਲਤਵੀ ਸੈਸ਼ਨ ਸ਼ੁਰੂ ਕਰ ਸਕਦੇ ਹਨ ਪਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਮੈਚ ਦਰਸ਼ਕਾਂ ਦੇ ਬਿਨਾਂ ਹੀ ਖੇਡੇ ਜਾ ਸਕਦੇ ਹਨ।PunjabKesari

ਐਂਡਰਸਨ ਦਾ ਉਤਸ਼ਾਹ ਹਾਲਾਂਕਿ ਇਸ ਗੱਲ ਨਾਲ ਘੱਟ ਨਹੀਂ ਹੋਇਆ ਹੈ ਅਤੇ ਉਹ ਇੰਗਲੈਂਡ ਲਈ ਖੇਡਣ ਨੂੰ ਬੇਤਾਬ ਹੈ। ਇਸ ਤੇਜ਼ ਗੇਂਦਬਾਜ਼ ਨੇ ਨਵੀਂ ਗੇਂਦ ਦੇ ਉਨ੍ਹਾਂ ਦੇ ਸਾਥੀ ਸਟੁਅਰਟ ਬਰਾਡ ਨਾਲ ਇੰਸਟਾਗ੍ਰਾਮ ਲਾਈਵ ’ਤੇ ਗੱਲਬਾਤ ਕਰਦੇ ਹੋਏ ਕਿਹਾ, ਕਿ ਅਸੀਂ ਇਸ ਗਰਮੀਆਂ ’ਚ ਜਿਸ ਤਰ੍ਹਾਂ ਨਾਲ ਕ੍ਰਿਕਟ ਖੇਡਣ ਦੀ ਸੰਭਾਵਨਾ ਦੇ ਬਾਰੇ ’ਚ ਗੱਲ ਕਰ ਰਹੇ ਹਾਂ, ਉਹ ਇਕ ਤਰ੍ਹਾਂ ਨਾਲ ਉਤਸ਼ਾਹਤ ਕਰਨ ਵਾਲਾ ਹੈ।PunjabKesari

ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਿੱਥੋਂ ਤੱਕ ਸੁਰੱਖਿਆ ਦਾ ਸਬੰਧ ਹੈ ਤਾਂ ਮੈਨੂੰ ਇੰਝ ਖੇਡਣ ’ਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਅਸੀਂ ਕਾਫ਼ੀ ਲੰਬੇ ਸਮੇਂ ਤੋਂ ਇੰਗਲੈਂਡ ਲਈ ਖੇਡ ਰਹੇ ਹਾਂ। ਸਾਡੇ ਕੋਲ ਕੁਝ ਸ਼ਾਨਦਾਰ ਲੋਕ ਹਨ ਜੋ ਹਰ ਸੰਭਾਵਨਾ ’ਤੇ ਕੰਮ ਕਰ ਰਹੇ ਹਨ ਤਾਂ ਕਿ ਅਸੀਂ ਅੱਗੇ ਵਧੀਏ। 37 ਸਾਲ ਦੇ ਇਸ ਖ਼ੁਰਾਂਟ ਗੇਂਦਬਾਜ਼ ਨੇ ਕਿਹਾ ਕਿ ਉਨ੍ਹਾਂ ਨੂੰ ਲੰਕਾਸ਼ਰ ਲਈ ਕਾਊਂਟੀ ਮੈਚਾਂ ’ਚ ਘੱਟ ਦਰਸ਼ਕਾਂ ਦੇ ਨਾਲ ਖੇਡਣ ਦਾ ਅਨੁਭਵ ਹੈ।


author

Davinder Singh

Content Editor

Related News