ਬੀਬੀਆਂ ਦਾ ਵਿਸ਼ਵ ਕੱਪ ਮੁਲਤਵੀ ਹੋਣ 'ਤੇ ਨਿਰਾਸ਼ ਹੋਈ ਇੰਗਲੈਂਡ ਦੀ ਕਪਤਾਨ ਨਾਈਟ

Monday, Aug 10, 2020 - 01:23 AM (IST)

ਬੀਬੀਆਂ ਦਾ ਵਿਸ਼ਵ ਕੱਪ ਮੁਲਤਵੀ ਹੋਣ 'ਤੇ ਨਿਰਾਸ਼ ਹੋਈ ਇੰਗਲੈਂਡ ਦੀ ਕਪਤਾਨ ਨਾਈਟ

ਲੰਡਨ- ਇੰਗਲੈਂਡ ਮਹਿਲਾ ਟੀਮ ਦੀ ਕਪਤਾਨ ਹੀਥਰ ਨਾਈਟ ਨੇ ਕਿਹਾ ਕਿ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ 2021 'ਚ ਨਿਊਜ਼ੀਲੈਂਡ 'ਚ ਹੋਣ ਵਾਲੇ ਮਹਿਲਾ ਵਨ ਡੇ ਵਿਸ਼ਵ ਕੱਪ ਨੂੰ ਮੁਲਤਵੀ ਕੀਤੇ ਜਾਣ 'ਤੇ ਉਸ ਨੂੰ ਬਹੁਤ ਨਿਰਾਸ਼ਾ ਹੋਈ ਹੈ। ਆਈ. ਸੀ. ਸੀ. ਨੇ ਕੋਰੋਨਾ ਨੂੰ ਲੈ ਕੇ ਅਨਿਸ਼ਚਿਤ ਹਾਲਾਤ ਦੇ ਕਾਰਨ ਨਿਊਜ਼ੀਲੈਂਡ 'ਚ 6 ਫਰਵਰੀ ਤੋਂ 7 ਮਾਰਚ 2021 ਤੱਕ ਹੋਣ ਵਾਲੇ ਮਹਿਲਾ ਵਨ ਡੇ ਵਿਸ਼ਵ ਕੱਪ ਨੂੰ 2022 ਤੱਕ ਮੁਲਤਵੀ ਕਰਨ ਦਾ ਸ਼ੁੱਕਰਵਾਰ ਨੂੰ ਫੈਸਲਾ ਕੀਤਾ ਸੀ। ਮਹਿਲਾ ਵਿਸ਼ਵ ਕੱਪ ਦੇ ਲਈ ਪੰਜ ਟੀਮਾਂ ਨੇ ਕੁਆਲੀਫਾਈ ਕੀਤਾ ਹੈ ਤੇ ਤਿੰਨ ਟੀਮਾਂ ਨੂੰ ਹੋਰ ਕੁਆਲੀਫਾਈ ਕਰਨਾ ਹੈ। ਕੁਆਲੀਫਿਕੇਸ਼ਨ ਟੂਰਨਾਮੈਂਟ ਜੁਲਾਈ 2020 'ਚ ਸ਼੍ਰੀਲੰਕਾ 'ਚ ਹੋਣਾ ਸੀ ਜੋ ਕੋਰੋਨਾ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਕੁਆਲੀਫਿਕੇਸ਼ਨ ਟੂਰਨਾਮੈਂਟ ਹੁਣ 2021 'ਚ ਹੋਵੇਗਾ ਜਿਸ ਦੀ ਤਾਰੀਖ ਅਜੇ ਨਿਰਧਾਰਤ ਨਹੀਂ ਕੀਤੀ ਗਈ ਹੈ। 

PunjabKesari
ਨਾਈਟ ਨੇ ਟਵੀਟ ਕਰ ਕਿਹਾ- ਇਮਾਨਦਾਰੀ ਨਾਲ ਕਹਾਂ ਤਾਂ ਮੈਂ ਬਹੁਤ ਹੀ ਦੁਖੀ ਹਾਂ। ਮੈਨੂੰ ਪਤਾ ਹੈ ਕਿ ਮੁਸ਼ਕਿਲ ਫੈਸਲੇ ਅਜੇ ਲਏ ਜਾਣੇ ਹਨ ਤੇ ਇਸ 'ਚ ਬਹੁਤ ਕੰਮ ਕੀਤਾ ਜਾਣਾ ਹੈ ਪਰ ਨਿਊਜ਼ੀਲੈਂਡ 'ਚ ਇਹ ਸੰਭਵ ਸੀ। ਉਮੀਦ ਹੈ ਕਿ ਅਗਲੇ 12 ਮਹੀਨੇ ਦੇ ਲਈ ਮਹਿਲਾ ਕ੍ਰਿਕਟ ਨੂੰ ਪਿੱਛੇ ਲੈ ਜਾਣ 'ਤੇ ਬੋਰਡ ਕੋਈ ਬਹਾਨਾ ਨਹੀਂ ਦੇਵੇਗਾ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਹ ਅਗਲੇ ਸਾਲ ਮਹਿਲਾ ਵਨ ਡੇ ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਨੂੰ ਆਯੋਜਿਤ ਕਰ ਸਕਦਾ ਸੀ ਪਰ ਉਸ ਨੇ ਆਈ. ਸੀ. ਸੀ. ਦੇ ਵਿਸ਼ਵ ਕੱਪ ਇਕ ਸਾਲ ਦੇ ਲਈ ਮੁਲਤਵੀ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਸੀ।


author

Gurdeep Singh

Content Editor

Related News