ICC ਨੇ ਇੰਗਲੈਂਡ ਦੇ ਕਪਤਾਨ ਈਓਨ ਮੋਰਗਨ 'ਤੇ ਲਗਾਇਆ ਬੈਨ, ਟੀਮ 'ਤੇ ਵੀ ਲੱਗਾ ਜੁਰਮਾਨਾ

05/16/2019 2:16:06 PM

ਸਪਰੋਟਸ ਡੈਸਕ— ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਇੰਗਲੈਂਡ ਦੇ ਕਪਤਾਨ ਈਓਨ ਮੋਰਗਨ ਨੂੰ ਇਕ ਵਨ ਡੇ ਮੈਚ ਲਈ ਸਸਪੈਂਡ ਕਰ ਦਿੱਤਾ ਹੈ। ਸਲੋਅ ਓਵਰ ਰਫ਼ਤਾਰ ਦੇ ਚੱਲਦੇ ਈਯੋਨ ਮੋਰਗਨ 'ਤੇ ਇਕ ਵਨ ਡੇ ਮੈਚ ਦਾ ਬੈਨ ਲਗਾ ਹੈ। ਇੰਨਾ ਹੀ ਨਹੀਂ, ਵਿਕਟਕੀਪਰ ਬੱਲੇਬਾਜ਼ ਜਾਣੀ ਬੇਅਰਸਟੋ ਨੂੰ ਵੀ ICC ਨੇ ਕੜੀ ਫਟਕਾਰ ਲਗਾਈ ਹੈ। ਮੰਗਲਵਾਰ ਨੂੰ ਪਾਕਿਸਤਾਨ ਦੇ ਖਿਲਾਫ ਖੇਡੇ ਗਏ ਮੈਚ 'ਚ ਬੇਅਰੇਸਟੋ ਨੇ ਸੈਕਡ਼ਾ ਜੜਿਆ ਸੀ।

ਆਈ. ਸੀ. ਸੀ ਵਲੋਂ ਬੁੱਧਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ ਇੰਗਲੈਂਡ ਦੀ ਟੀਮ ਨੂੰ ਪਾਕਿਸਤਾਨ ਦੇ ਖਿਲਾਫ ਮੰਗਲਵਾਰ ਨੂੰ ਬਰਿਸਟਲ 'ਚ ਖੇਡੇ ਗਏ ਪੰਜ ਮੈਚਾਂ ਦੀ ਸੀਰੀਜ਼ ਦੇ ਤੀਜੇ ਵਨ-ਡੇ ਮੈਚ 'ਚ ਹੌਲੀ ਓਵਰ ਰਫ਼ਤਾਰ ਦਾ ਦੋਸ਼ੀ ਪਾਇਆ ਗਿਆ ਹੈ। ਇਸ ਤੋਂ ਬਾਅਦ ਆਈ. ਸੀ. ਸੀ ਨੇ ਟੀਮ ਦੇ ਕਪਤਾਨ ਈਓਨ ਮੋਰਗਨ 'ਤੇ ਇਕ ਮੈਚ ਦਾ ਬੈਨ ਤਾਂ ਲਗਾਇਆ ਹੀ ਹੈ ਨਾਲ ਹੀ ਨਾਲ ਮੋਰਗਨ 'ਤੇ ਮੈਚ ਫੀਸ ਦਾ 40 ਫੀਸਦੀ ਜੁਰਮਾਨਾ ਵੀ ਲਗਾ ਹੈ। ਇਸ ਤੋਂ ਇਲਾਵਾ ਟੀਮ ਦੇ ਬਾਕੀ ਖਿਡਾਰੀਆਂ 'ਤੇ ਵੀ 933 ਨੇ ਮੈਚ ਫੀਸ ਦਾ 20-20 ਫ਼ੀਸਦੀ ਜੁਰਮਾਨਾ ਲਗਾਇਆ ਹੈ। ਮੋਰਗਨ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਨਾਲ ਹੋਣ ਵਾਲੇ ਚੌਥੇ ਵਨ ਡੇ ਮੈਚ 'ਚ ਨਹੀਂ ਖੇਡ ਸਕਣਗੇ।PunjabKesari
ਇਸ ਤੋਂ ਇਲਾਵਾ ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਬੇਅਰਸਟੋ ਨੂੰ ਵੀ ਆਈ. ਸੀ. ਸੀ ਨੇ ਅਚਾਰ ਸੰਹਿਤਾ ਦੀ ਉਲੰਘਣਾ ਕਰਨ ਲਈ ਕੜੀ ਫਟਕਾਰ ਲਗਾਈ ਹੈ। ਨਾਲ ਹੀ ਨਾਲ ਉਨ੍ਹਾਂ ਦੇ ਖਾਤੇ 'ਚ ਇਕ ਡਿਮੇਰਿਟ ਅੰਕ ਵੀ ਜੋੜ ਦਿੱਤਾ ਹੈ। ਦੱਸ ਦੇਈਏ ਕਿ ਬੇਅਰਸਟੋ ਨੇ ਮੈਚ 'ਚ ਆਊਟ ਹੋਣ ਤੋਂ ਬਾਅਦ ਆਪਣਾ ਬੱਲਾ ਸਟੰਪ 'ਤੇ ਦੇ ਮਾਰਿਆ ਸੀ। ਬੇਅਰਸਟੋ ਨੇ ਆਪਣੀ ਇਹ ਗਲਤੀ ਕਬੂਲ ਕਰ ਲਈ ਹੈ ,  ਇਸ ਲਈ ਹੁਣ ਉਨ੍ਹਾਂ ਦੇ ਖਿਲਾਫ ਕੋਈ ਰਸਮੀ ਸੁਣਵਾਈ ਦੀ ਜ਼ਰੂਰਤ ਨਹੀਂ ਹੈ।


Related News