ਇੰਗਲੈਂਡ ਦੇ ਕਪਤਾਨ ਬਟਲਰ ਆਸਟ੍ਰੇਲੀਆ ਵਿਰੁੱਧ ਟੀ-20 ਲੜੀ ਤੋਂ ਬਾਹਰ
Friday, Sep 06, 2024 - 09:56 AM (IST)
ਲੰਡਨ– ਇੰਗਲੈਂਡ ਦੇ ਸੀਮਤ ਓਵਰਾਂ ਦੇ ਕਪਤਾਨ ਜੋਸ ਬਟਲਰ ਸੱਟ ਕਾਰਨ ਆਸਟ੍ਰੇਲੀਆ ਵਿਰੁੱਧ ਟੀ-20 ਲੜੀ ਨਹੀਂ ਖੇਡ ਸਕਣਗੇ ਅਤੇ ਵਨ ਡੇ ਲੜੀ ਤੋਂ ਵੀ ਉਨ੍ਹਾਂ ਨੂੰ ਬਾਹਰ ਰਹਿਣਾ ਪੈ ਸਕਦਾ ਹੈ। ਬਟਲਰ ਦੀ ਜਗ੍ਹਾ ਜੈਮੀ ਓਵਰਟਨ ਟੀ-20 ਟੀਮ ’ਚ ਚੁਣੇ ਗਏ ਹਨ ਜਦਕਿ ਫਿਲ ਸਾਲਟ ਕਪਤਾਨ ਹੋਣਗੇ। 3 ਮੈਚਾਂ ਦੀ ਟੀ-20 ਲੜੀ ਬੁੱਧਵਾਰ ਤੋਂ ਸ਼ੁਰੂ ਹੋਵੇਗੀ। ਉੱਧਰ 5 ਮੈਚਾਂ ਦੀ ਵਨ ਡੇ ਲੜੀ 19 ਸਤੰਬਰ ਤੋਂ ਖੇਡੀ ਜਾਵੇਗੀ। ਜੌਰਡਨ ਕਾਕਸ ਨੂੰ ਵਨ ਡੇ ਟੀਮ ’ਚ ਕਵਰ ਦੇ ਤੌਰ ’ਤੇ ਰੱਖਿਆ ਗਿਆ ਹੈ।
ਇੰਗਲੈਂਡ ਦੀ ਟੀ-20 ਟੀਮ
ਫਿਲ ਸਾਲਟ (ਕਪਤਾਨ), ਜੋਫਰਾ ਆਰਚਰ, ਜੈਕਬ ਬੇਥੇਲ, ਬ੍ਰਾਈਡਨ ਕਾਰਸ, ਜੌਰਡਨ ਕਾਕਸ, ਸੈਮ ਕੁਰੇਨ, ਜੋਸ਼ ਹੁਲ, ਵਿਲ ਜੈਕਸ, ਲਿਆਮ ਲਿਵਿੰਗਸਟੋਨ, ਸਾਕਿਬ ਮਹਿਮੂਦ, ਡੈਨ ਮੂਸਲੀ, ਜੈਮੀ ਓਵਰਟਨ, ਆਦਿਲ ਰਾਸ਼ਿਦ, ਰੀਸੇ ਟੋਪਲੀ, ਜੌਨ ਟਰਨਰ।
ਵਨ ਡੇ ਟੀਮ
ਜੋਸ ਬਟਲਰ (ਕਪਤਾਨ), ਜੋਫਰਾ ਆਰਚਰ, ਗੁਸ ਐਟਕਿੰਸਨ, ਜੈਕਬ ਬੇਥੇਲ, ਹੈਰੀ ਬਰੂਕ, ਬ੍ਰਾਈਡਨ ਕਾਰਸ, ਜੌਰਡਨ ਕਾਕਸ, ਬੇਨ ਡਕੇਟ, ਜੋਸ਼ ਹੁਲ, ਵਿਲ ਜੈਕਸ, ਮੈਥਿਊ ਪੋਟਸ, ਆਦਿਲ ਰਸ਼ੀਦ, ਫਿਲ ਸਾਲਟ, ਜੈਮੀ ਸਮਿਥ, ਰੀਸੇ ਟੋਪਲੀ, ਜੌਨ ਟਰਨਰ।