CWC 2019 : ਬੰਗਲਾਦੇਸ਼ ਖਿਲਾਫ 12 ਸਾਲ ਤੋਂ ਵਰਲਡ ਕੱਪ 'ਚ ਨਹੀਂ ਜਿੱਤਿਆ ਇੰਗਲੈਂਡ

06/08/2019 9:53:50 AM

ਸਪੋਰਟਸ ਡੈਸਕ— ਆਈ.ਸੀ.ਸੀ. ਵਰਲਡ ਕੱਪ 2019 ਟੂਰਨਾਮੈਂਟ ਇੰਗਲੈਂਡ 'ਚ ਚਲ ਰਿਹਾ ਹੈ। ਕਈ ਕ੍ਰਿਕਟ ਦਿੱਗਜ ਦੇਸ਼ਾਂ ਦੀਆਂ ਟੀਮਾਂ ਇਸ ਕ੍ਰਿਕਟ ਦੇ ਇਸ ਮਹਾਕੁੰਭ 'ਚ ਵਰਲਡ ਕੱਪ ਟਰਾਫੀ ਜਿੱਤਣ ਲਈ ਆਪਸ 'ਚ ਭਿੜ ਚੁੱਕੀਆਂ ਹਨ ਜਾਂ ਫਿਰ ਭਿੜਨਗੀਆਂ। ਇਸੇ ਲੜੀ ਤਹਿਤ ਮੇਜ਼ਬਾਨ ਇੰਗਲੈਂਡ ਅਤੇ ਬੰਗਲਾਦੇਸ਼ ਦੀਆਂ ਟੀਮਾਂ ਅੱਜ ਕਾਰਡਿਫ ਦੇ ਸੋਫੀਆ ਗਾਰਡਨਸ ਦੇ ਮੈਦਾਨ 'ਤੇ ਆਹਮੋ-ਸਾਹਮਣੇ ਹੋਣਗੀਆਂ। ਇਹ ਦੋਵੇਂ ਹੀ ਟੀਮਾਂ ਦਾ ਮੌਜੂਦਾ ਵਰਲਡ ਕੱਪ 'ਚ ਤੀਜਾ ਮੈਚ ਹੋਵੇਗਾ। ਦੋਹਾਂ ਹੀ ਟੀਮਾਂ ਨੇ ਆਪਣੇ-ਆਪਣੇ ਪਹਿਲੇ ਮੈਚ ਜਿੱਤੇ ਹਨ। ਆਓ ਜਾਣਦੇ ਹਾਂ ਇੰਗਲੈਂਡ ਅਤੇ ਬੰਗਲਾਦੇਸ਼ ਵਿਚਾਲੇ ਹੋਏ ਮੈਚਾਂ ਦੇ ਦਿਲਚਸਪ ਅੰਕੜੇ।

ਇੰਗਲੈਂਡ ਅਤੇ ਬੰਗਲਾਦੇਸ਼ ਵਿਚਾਲੇ ਮੈਚਾਂ ਦੇ ਅੰਕੜੇ :-

1. ਵਰਲਡ ਕੱਪ ਦੇ ਅੰਕੜਿਆਂ 'ਚ ਬੰਗਲਾਦੇਸ਼ ਦਾ ਪਲੜਾ ਭਾਰੀ
ਵਰਲਡ ਕੱਪ 'ਚ ਇੰਗਲੈਂਡ ਅਤੇ ਬੰਗਲਾਦੇਸ਼ ਵਿਚਾਲੇ ਹੁਣੇ ਤਕ 3 ਮੈਚ ਹੋਏ ਹਨ। ਇਨ੍ਹਾਂ 3 ਮੈਚਾਂ 'ਚੋਂ ਇੰਗਲੈਂਡ ਸਿਰਫ ਇਕ ਹੀ ਮੈਚ ਜਿੱਤ ਸਕਿਆ ਹੈ ਜਦਕਿ ਬੰਗਲਾਦੇਸ਼ ਨੇ 2 ਮੈਚ ਜਿੱਤੇ ਹਨ। ਬੰਗਲਾਦੇਸ਼ ਖਿਲਾਫ ਉਸ ਨੂੰ ਆਖਰੀ ਜਿੱਤ 11 ਅਪ੍ਰੈਲ 2007 ਨੂੰ ਬ੍ਰਿਜਟਾਊਨ ਦੇ ਮੈਦਾਨ 'ਤੇ ਮਿਲੀ ਸੀ। ਉਦੋਂ ਉਸ ਨੇ ਬੰਗਲਾਦੇਸ਼ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਬੰਗਲਾਦੇਸ਼ ਨੇ 2011 ਵਰਲਡ ਕੱਪ 'ਚ ਇੰਗਲੈਂਡ ਨੂੰ 2 ਵਿਕਟਾਂ ਅਤੇ 2015 'ਚ 15 ਦੌੜਾਂ ਨਾਲ ਹਰਾਇਆ ਸੀ।

2. ਬੰਗਲਾਦੇਸ਼ ਖਿਲਾਫ ਇੰਗਲੈਂਡ ਦਾ ਸਕਸੈਸ ਰੇਟ 80%
ਓਵਰਆਲ ਗੱਲ ਕਰੀਏ ਤਾਂ ਇੰਗਲੈਂਡ ਅਤੇ ਬੰਗਲਾਦੇਸ਼ ਵਿਚਾਲੇ ਅਜੇ ਤਕ 20 ਵਨ-ਡੇ ਮੈਚ ਹੋਏ ਹਨ। ਇਨ੍ਹਾਂ 'ਚੋਂ ਇੰਗਲੈਂਡ ਨੇ 16 ਮੈਚਾਂ 'ਚ ਅਤੇ ਬੰਗਲਾਦੇਸ਼ ਨੇ 4 ਮੈਚਾਂ 'ਚ ਜਿੱਤ ਦਰਜ ਕੀਤੀ ਹੈ। ਬੰਗਲਾਦੇਸ਼ ਨੂੰ ਇੰਗਲੈਂਡ ਖਿਲਾਫ ਆਖਰੀ ਜਿੱਤ 9 ਅਕਤੂਬਰ 2016 ਨੂੰ ਢਾਕਾ ਦੇ ਮੈਦਾਨ 'ਤੇ ਮਿਲੀ ਸੀ। ਉਦੋਂ ਉਸ ਨੇ ਮਹਿਮਾਨ ਟੀਮ ਨੂੰ 34 ਦੌੜਾਂ ਨਾਲ ਹਰਾਇਆ।

3. ਇੰਗਲੈਂਡ 'ਚ 9 ਸਾਲ ਤੋਂ ਨਹੀਂ ਜਿੱਤਿਆ ਬੰਗਲਾਦੇਸ਼
ਇੰਗਲੈਂਡ ਨੇ ਘਰੇਲੂ ਮੈਦਾਨ ਬੰਗਲਾਦੇਸ਼ ਦੇ ਖਿਲਾਫ 7 ਵਨ-ਡੇ ਖੇਡੇ ਹਨ। ਇਨ੍ਹਾਂ 'ਚੋਂ ਉਸ ਨੇ 6 ਜਿੱਤੇ ਹਨ। ਇਕ 'ਚ ਉਸ ਨੁੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬੰਗਲਾਦੇਸ਼ ਖਿਲਾਫ ਘਰੇਲੂ ਮੈਦਾਨ 'ਤੇ ਇੰਗਲੈਂਡ ਦੀ ਟੀਮ ਪਹਿਲੀ ਅਤੇ ਆਖ਼ਰੀ ਵਾਰ 10 ਜੁਲਾਈ 2010 ਨੂੰ ਬ੍ਰਿਸਟਲ 'ਚ ਹਾਰੀ ਸੀ। ਉਦੋਂ ਬੰਗਲਾਦੇਸ਼ ਨੇ ਉਸ ਨੂੰ 5 ਦੌੜਾਂ ਨਾਲ ਹਰਾਇਆ ਸੀ।


Tarsem Singh

Content Editor

Related News