ਇੰਗਲੈਂਡ ਦੇ 2 ਖਿਡਾਰੀ ਕੋਰੋਨਾ ਪਾਜ਼ੇਟਿਵ, ਦੱਖਣੀ ਅਫਰੀਕਾ ਨਾਲ ਵਨ ਡੇ ਸੀਰੀਜ਼ ਰੱਦ

Monday, Dec 07, 2020 - 08:52 PM (IST)

ਕੇਪਟਾਊਨ- ਕੇਪਟਾਊਨ ਦੇ ਆਲੀਸ਼ਾਨ ਹੋਟਲ 'ਚ ਕੋਵਿਡ-19 ਮਾਮਲੇ ਮਿਲਣ ਤੋਂ ਬਾਅਦ ਇੰਗਲੈਂਡ ਤੇ ਦੱਖਣੀ ਅਫਰੀਕਾ ਵਿਚਾਲੇ ਵਨ ਡੇ ਸੀਰੀਜ਼ ਰੱਦ ਕਰ ਦਿੱਤੀ ਗਈ ਹੈ। ਦੋਵੇਂ ਟੀਮਾਂ ਹੋਟਲ 'ਚ ਰੁਕੀਆਂ ਹੋਈਆਂ ਸਨ। ਦੋਵਾਂ ਟੀਮਾਂ 'ਚ ਕੁਝ ਮੈਂਬਰ ਪਾਜ਼ੇਟਿਵ ਪਾਏ ਗਏ ਹਨ। ਹੋਟਲ ਦੇ 2 ਮੈਂਬਰ ਵੀ ਇਸ ਬੀਮਾਰੀ ਦੀ ਲਪੇਟ 'ਚ ਆ ਗਏ ਹਨ।

PunjabKesari
ਸੀਰੀਜ਼ ਰੱਦ ਕਰਨ ਦਾ ਫੈਸਲਾ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਤੇ ਦੱਖਣੀ ਅਫਰੀਕਾ ਨੇ ਮਿਲ ਕੇ ਕੀਤਾ। ਦੋਵਾਂ ਬੋਰਡ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਦੋਵੇਂ ਟੀਮਾਂ ਦੇ ਖਿਡਾਰੀਆਂ ਦਾ ਮਾਨਸਿਕ ਤੇ ਸਰੀਰਕ ਸਿਹਤ ਨੂੰ ਯਕੀਨੀ ਕਰਨ ਲਈ ਇਹ ਫੈਸਲਾ ਕੀਤਾ ਗਿਆ। ਸੀਰੀਜ਼ ਦਾ ਪਹਿਲਾ ਮੈਚ ਸ਼ੁੱਕਰਵਾਰ ਨੂੰ ਖੇਡਿਆ ਜਾਣਾ ਸੀ ਪਰ ਮੈਚ ਦੀ ਸਵੇਰ ਦੱਖਣੀ ਅਫਰੀਕਾ ਦਾ ਇਕ ਖਿਡਾਰੀ ਕੋਵਿਡ-19 ਪਾਜ਼ੇਟਿਵ ਪਾਇਆ ਗਿਆ, ਜਿਸ ਕਾਰਨ ਉਸ ਨੂੰ ਐਤਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪਹਿਲਾ ਵਨ ਡੇ ਐਤਵਾਰ ਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਪਤਾ ਲੱਗਿਆ ਕਿ ਹੋਟਲ ਸਟਾਫ ਦੇ 2 ਮੈਂਬਰ ਵੀ ਕੋਵਿਡ-19 ਪਾਜ਼ੇਟਿਵ ਹਨ। ਇਸ ਤੋਂ ਬਾਅਦ ਇੰਗਲੈਂਡ ਦੀ ਟੀਮ ਨੇ ਨਵੇਂ ਸਿਰੇ ਤੋਂ ਟੈਸਟ ਕਰਵਾਇਆ।
ਈ. ਸੀ. ਬੀ. ਨੇ ਆਪਣੀ ਟੀਮ ਦੇ ਉਨ੍ਹਾਂ 2 ਮੈਂਬਰਾਂ ਦੀ ਸਥਿਤੀ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ, ਜੋ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਇਸ ਤੋਂ ਪਹਿਲਾਂ ਤਿੰਨ ਟੀ20 ਮੈਚਾਂ ਦੀ ਸੀਰੀਜ਼ ਖੇਡੀ ਗਈ, ਜਿਸ 'ਚ ਇੰਗਲੈਂਡ ਨੇ 3-0 ਨਾਲ ਜਿੱਤ ਲਈ ਸੀ।


ਨੋਟ- ਇੰਗਲੈਂਡ ਦੇ 2 ਖਿਡਾਰੀ ਕੋਰੋਨਾ ਪਾਜ਼ੇਟਿਵ, ਦੱਖਣੀ ਅਫਰੀਕਾ ਨਾਲ ਵਨ ਡੇ ਸੀਰੀਜ਼ ਰੱਦ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Gurdeep Singh

Content Editor

Related News