ਟੀਮ ਦਾ ਸਾਥ ਛੱਡੇਗਾ ਇੰਗਲੈਂਡ ਦਾ ਸਹਾਇਕ ਕੋਚ
Monday, Feb 18, 2019 - 12:42 AM (IST)

ਲੰਡਨ- ਇੰਗਲੈਂਡ ਕ੍ਰਿਕਟ ਟੀਮ ਦਾ ਸਹਾਇਕ ਕੋਚ ਪਾਲ ਫਾਰਬਰੇਸ ਮਈ 'ਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਵੇਗਾ। ਫਾਰਬਰੇਸ ਕੁਝ ਹਫਤਿਆਂ ਬਾਅਦ ਹੀ ਟੀਮ ਦਾ ਸਾਥ ਛੱਡ ਸਕਦਾ ਹੈ। ਸਹਾਇਕ ਕੋਚ ਦਾ ਅਹੁਦਾ ਛੱਡਣ ਤੋਂ ਬਾਅਦ ਫਾਰਬਰੇਸ ਵਾਰਵਿਕਸ਼ਾਇਰ 'ਚ ਸਪੋਰਟਸ ਨਿਰਦੇਸ਼ਕ ਦੇ ਅਹੁਦੇ 'ਤੇ ਕੰਮ ਕਰੇਗਾ।
ਇੰਗਲੈਂਡ ਦਾ ਵਨ ਡੇ ਕ੍ਰਿਕਟ 'ਚ ਪ੍ਰਦਰਸ਼ਨ ਸੁਧਾਰਨ 'ਚ ਫਾਰਬਰੇਸ ਦਾ ਅਹਿਮ ਯੋਗਦਾਨ ਰਿਹਾ ਹੈ। ਉਸ ਨੂੰ 2015 'ਚ ਹੋਏ ਵਿਸ਼ਵ ਕੱਪ ਤੋਂ ਪਹਿਲਾਂ ਅਪ੍ਰੈਲ 2014 'ਚ ਟੀਮ ਦਾ ਕੋਚ ਬਣਾਇਆ ਗਿਆ ਸੀ। ਉਸ ਦੇ ਕੋਚ ਬਣਨ ਤੋਂ ਬਾਅਦ ਇੰਗਲੈਂਡ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਹੈ।