17 ਛੱਕੇ ਲਗਾ ਕੇ ਇੰਗਲੈਂਡ ਦੇ ਕਪਤਾਨ ਇਯੋਨ ਮਾਰਗਨ ਦਾ ਵੱਡਾ ਬਿਆਨ ਆਇਆ ਸਾਹਮਣੇ

Tuesday, Jun 18, 2019 - 11:59 PM (IST)

17 ਛੱਕੇ ਲਗਾ ਕੇ ਇੰਗਲੈਂਡ ਦੇ ਕਪਤਾਨ ਇਯੋਨ ਮਾਰਗਨ ਦਾ ਵੱਡਾ ਬਿਆਨ ਆਇਆ ਸਾਹਮਣੇ

ਨਵੀਂ ਦਿੱਲੀ— ਅਫਗਾਨਿਸਤਾਨ ਖਿਲਾਫ ਇਕ ਪਾਰੀ 'ਚ ਰਿਕਾਰਡ 17 ਛੱਕੇ ਲਗਾ ਕੇ ਛਾਏ ਇੰਗਲੈਂਡ ਦੇ ਕਪਤਾਨ ਇਯੋਨ ਮਾਰਗਨ ਨੇ ਮੈਚ ਖਤਮ ਹੋਣ ਤੋਂ ਬਾਅਦ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕਲਾਇਵ ਲਾਇਡ ਹੁਣ ਵੀ ਮੇਰੇ ਬੱਲੇ ਤੋਂ ਪਾਰਕ ਦੇ ਬਾਹਰ ਗੇਂਦ ਹਿੱਟ ਕਰ ਸਕਦੇ ਹਨ। ਮੋਰਗਨ ਨੇ ਆਪਣੀ ਪਾਰੀ 'ਤੇ ਬੋਲਦੇ ਹੋਏ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਸ਼ਾਨਦਾਰ ਸੀ। ਵਿਕਟ ਬਹੁਤ ਵਧੀਆ ਸੀ। ਮੈਂ ਸੋਚਿਆ ਕਿ ਜਿਸ ਤਰ੍ਹਾਂ ਨਾਲ ਅਸੀਂ ਸ਼ੁਰੂਆਤ ਕੀਤੀ ਸੀ ਉਸ ਹੀ ਤਰ੍ਹਾਂ ਸ਼ੁਰੂਆਤ ਕਰਨ ਦੀ ਜ਼ਰੂਰਤ ਹੈ। ਸਲਾਮੀ ਬੱਲੇਬਾਜ਼ ਬੇਇਰਸਟੋ ਅਤੇ ਰੂਟ ਸ਼ਾਨਦਾਰ ਸਨ।
ਮੋਰਗਨ ਨੇ ਕਿਹਾ ਕਿ ਮੇਰੀ ਪਿੱਛ ਖਰਾਬ ਹੈ, ਅਜਿਹਾ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਮੈਂ ਬੁੱਢਾ ਹੋ ਰਿਹਾ ਹਾਂ (ਹੱਸਦੇ ਹੋਏ) ਡ੍ਰੈਸਿੰਗ ਰੂਪ 'ਚ ਬਹੁਤ ਸਾਰੇ ਲੋਕ ਹਨ ਅਤੇ ਜੋ ਇਸ ਤਰ੍ਹਾਂ ਇਤ ਪਾਰੀ ਦਾ ਨਿਰਮਾਣ ਕਰ ਸਕਦੇ ਹਨ-ਪਰ ਨੌਜਵਾਨਾਂ ਦੇ ਲਈ ਮੈਚ ਰੋਮਾਂਚਕ ਹੈ। ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਈਮਾਨਦਾਰੀ ਨਾਲ ਇਸ ਤਰ੍ਹਾਂ ਦੀ ਪਾਰੀ ਖੇਡ ਸਕਦਾ ਸੀ। ਅਫਗਾਨਿਸਤਾਨ ਦੀ ਟੀਮ 'ਚ ਬਹੁਤ ਸਾਰੀਆਂ ਸੰਭਾਵਨਾਵਾਂ ਦਿਖ ਰਹੀਆਂ ਹਨ। ਉਹ ਆਪਣੇ ਸਪਿਨ ਗੇਂਦਬਾਜ਼ਾਂ ਦੇ ਨਾਲ ਅਲੱਗ ਚੁਣੌਤੀ ਪੇਸ਼ ਕਰਦੇ ਹਨ।
ਮੋਰਗਨ ਨੇ ਕਿਹਾ ਕਿ ਅੱਜ ਮੈਂ ਖੇਡ ਦਾ ਪੂਰਾ ਅਨੰਦ ਲਿਆ। ਅੱਜ ਮੈਂ ਉਹ ਹਰ ਇਕ ਸ਼ਾਟ ਖੇਡੀ ਜੋ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਲਗਾਉਂਦਾ ਸੀ। ਯਾਨੀ ਕਿ ਸਕੂਲ ਅਤੇ ਸਵੀਪਸ ਆਦਿ। ਹਾਲਾਂਕਿ ਪਹਿਲਾਂ ਦੀ ਵਜਾਏ ਮੈਂ ਹੁਣ ਜ਼ਿਆਦਾ ਮਜ਼ਬੂਤ ਹਾਂ। ਕੋਸ਼ਿਸ਼ ਰਹੇਗੀ ਕਿ ਇਸ ਤਰ੍ਹਾਂ ਅਸੀਂ ਬਾਕੀ ਮੁਕਾਬਲਿਆਂ 'ਚ ਵੀ ਖੇਡਾਂਗੇ। ਸਾਡੇ ਫੀਲਡਿੰਗ 'ਚ ਕੁਝ ਗੜਬੜੀ ਦਿਖੀ ਪਰ ਸਾਡੇ ਤੇਜ਼ ਗੇਂਦਬਾਜ਼ਾਂ ਨੇ ਬੇਹੱਦ ਵਧੀਆ ਗੇਂਦਬਾਜ਼ੀ ਕੀਤੀ।


author

satpal klair

Content Editor

Related News