ENG v WI : ਰੂਟ ਦਾ ਟੈਸਟ ਕ੍ਰਿਕਟ 'ਚ 25ਵਾਂ ਸੈਂਕੜਾ, ਇਨ੍ਹਾਂ ਦਿੱਗਜਾਂ ਨੂੰ ਛੱਡਿਆਂ ਪਿੱਛੇ
Thursday, Mar 17, 2022 - 07:57 PM (IST)
ਬ੍ਰਿਜਟਾਊਨ (ਬਾਰਬਾਡੋਸ)- ਕਪਤਾਨ ਜੋ ਰੂਟ ਦੇ 25ਵੇਂ ਟੈਸਟ ਸੈਂਕੜੇ ਨਾਲ ਇੰਗਲੈਂਡ ਨੇ ਵੈਸਟਇੰਡੀਜ਼ ਦੇ ਵਿਰੁੱਧ ਦੂਜੇ ਟੈਸਟ ਦੇ ਪਹਿਲੇ ਦਿਨ ਤਿੰਨ ਵਿਕਟਾਂ 'ਤੇ 244 ਦੌੜਾਂ ਬਣਾ ਕੇ ਵਧੀਆ ਸ਼ੁਰੂਆਤ ਕੀਤੀ। ਪਿਛਲੇ ਹਫਤੇ ਡਰਾਅ ਰਹੇ ਪਹਿਲੇ ਟੈਸਟ ਦੀ ਦੂਜੀ ਪਾਰੀ ਵਿਚ 109 ਦੌੜਾਂ ਬਣਾਉਣ ਵਾਲੇ ਰੂਟ ਦਿਨ ਦਾ ਖੇਡ ਖਤਮ ਹੋਣ ਤੱਕ 119 ਦੌੜਾਂ ਖੇਡ ਰਹੇ ਸਨ। ਉਨ੍ਹਾਂ ਨੇ 246 ਗੇਂਦਾਂ ਦਾ ਸਾਹਮਣਾ ਕਰਦੇ ਹੋਏ 12 ਚੌਕੇ ਲਗਾਏ।
ਇਹ ਖ਼ਬਰ ਪੜ੍ਹੋ- ਹੋਲੀ 'ਤੇ ਧੋਨੀ ਦਾ ਫੈਂਸ ਨੂੰ ਵੱਡਾ ਗਿਫਟ, ਰਾਂਚੀ ਦਾ ਫਾਰਮ ਹਾਊਸ 3 ਦਿਨ ਦੇ ਲਈ ਖੋਲ੍ਹਿਆ
ਰੂਟ ਨੇ 25ਵਾਂ ਟੈਸਟ ਸੈਂਕੜੇ ਦੇ ਨਾਲ ਵਿਵ ਰਿਚਰਡਸ, ਗ੍ਰੇਗ ਚੈਪਲ ਅਤੇ ਮੁਹੰਮਦ ਯੂਸੁਫ ਵਰਗੇ ਦਿੱਗਜਾਂ ਤੋਂ ਇਲਾਵਾ ਆਪਣੇ ਬਰਾਬਰ ਦੇ ਖਿਡਾਰੀਆਂ ਡੇਵਿਡ ਵਾਰਨਰ ਅਤੇ ਕੇਨ ਰਿਚਰਡਸਨ ਨੂੰ ਪਿੱਛੇ ਛੱਡ ਦਿੱਤਾ, ਜਿਨ੍ਹਾਂ ਦੇ ਨਾਂ ਟੈਸਟ ਕ੍ਰਿਕਟ ਵਿਚ 24 ਸੈਂਕੜੇ ਹਨ। ਡੈਨ ਲਾਰੇਂਸ (91) ਵੀ ਆਪਣੇ ਕਪਤਾਨ ਦੀ ਤਰ੍ਹਾਂ ਸੈਂਕੜੇ ਵੱਲ ਵਧ ਰਹੇ ਸਨ। ਉਨ੍ਹਾਂ ਨੇ ਦਿਨ ਦੇ ਆਖਰੀ ਓਵਰ ਵਿਚ ਜੇਸਨ ਹੋਲਡਰ (52 ਦੌੜਾਂ 'ਤੇ ਇਕ ਵਿਕਟ) 'ਤੇ ਲਗਾਤਾਰ 2 ਚੌਕੇ ਲਗਾਏ ਪਰ ਅਗਲੀ ਗੇਂਦ 'ਤੇ ਵੈਸਟਇੰਡੀਜ਼ ਦੇ ਕਪਤਾਨ ਕ੍ਰੇਗ ਬ੍ਰੇਥਵੇਟ ਨੂੰ ਕੈਚ ਕਰਵਾ ਬੈਠੇ। ਉਨਾਂ ਨੇ ਰੂਟ ਦੇ ਨਾਲ ਤੀਜੇ ਵਿਕਟ ਦੇ ਲਈ 164 ਦੌੜਾਂ ਦੀ ਸਾਂਝੇਦਾਰੀ ਕੀਤੀ।
ਵੈਸਟਇੰਡੀਜ਼ ਨੇ ਰੂਟ ਨੂੰ 2 ਜੀਵਨਦਾਨ ਦਿੱਤੇ। ਟੀਮ ਨੇ 23 ਦੌੜਾਂ ਦੇ ਨਿਜੀ ਸਕੋਰ 'ਤੇ ਰਿਵਿਊ ਨਹੀਂ ਲਿਆ ਜਦਕਿ 43 ਦੌੜਾਂ 'ਤੇ ਉਸਦਾ ਕੈਚ ਕੀਤਾ। ਲਾਰੇਂਸ ਦਾ ਇਕ ਕੈਚ ਫੀਲਡਰ ਨੇ ਛੱਡਿਆ। ਰੂਟ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਬੱਲੇਬਾਜ਼ੀ ਦੀ ਅਨੁਕੂਲ ਪਿੱਚ 'ਤੇ ਟੀਮ ਨੇ ਐਂਟੀਗਾ ਵਿਚ ਸੈਂਕੜਾ ਲਗਾਉਣ ਵਾਲੇ ਜੈਕ ਕਾਊਂਲੀ ਦਾ ਵਿਕਟ ਜਲਦ ਗੁਆ ਦਿੱਤਾ, ਜੋ ਖਾਤਾ ਵੀ ਨਹੀਂ ਖੋਲ੍ਹ ਸਕਿਆ। ਉਨ੍ਹਾਂ ਨੂੰ ਜੇਡਨ ਸੀਲਸ (30 ਦੌੜਾਂ 'ਤੇ ਇਕ ਵਿਕਟ) ਦੀ ਗੇਂਦ 'ਤੇ ਵਿਕਟਕੀਪਰ ਨੂੰ ਕੈਚ ਕਰਵਾਇਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।