ENG v IND : ਐਂਡਰਸਨ ਨੇ ਹਾਸਲ ਕੀਤੀ ਇਹ ਉਪਲੱਬਧੀ, ਦੇਖੋ ਪੂਰੀ ਲਿਸਟ
Friday, Aug 13, 2021 - 07:59 PM (IST)
ਲੰਡਨ- ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਭਾਰਤ ਦੇ ਵਿਰੁੱਧ ਲਾਰਡਸ ਦੇ ਮੈਦਾਨ 'ਤੇ ਖੇਡੇ ਜਾ ਰਹੇ ਦੂਜੇ ਟੈਸਟ ਵਿਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਆਪਣੇ ਕਰੀਅਰ ਦਾ 31ਵਾਂ ਟੈਸਟ ਹਾਲ ਕੱਢਿਆ। ਐਂਡਰਸਨ ਨੇ ਪੂਰੇ ਮੈਚ ਦੇ ਦੌਰਾਨ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਸਿਰਫ 62 ਦੌੜਾਂ 'ਤੇ 5 ਵਿਕਟਾਂ ਹਾਸਲ ਕੀਤੀਆਂ। ਇਸਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਸਪਿਨਰ ਰਵੀ ਅਸ਼ਵਿਨ ਨੂੰ ਪਿੱਛੇ ਛੱਡ ਦਿੱਤਾ। ਅਸ਼ਵਿਨ ਦੇ ਨਾਂ 'ਤੇ 30 ਵਾਰ ਪੰਜ ਵਿਕਟਾਂ ਹਾਸਲ ਕਰਨ ਦਾ ਰਿਕਾਰਡ ਹੈ। ਹੁਣ ਐਂਡਰਸਨ ਇਸ ਸੂਚੀ ਵਿਚ ਓਵਰ ਆਲ 6ਵੇਂ ਸਥਾਨ 'ਤੇ ਆ ਗਿਆ ਹੈ। ਦੇਖੋ ਪੂਰੀ ਲਿਸਟ--
67 ਮੁਥੱਈਆ ਮੁਰਲੀਧਰਨ, ਸ਼੍ਰੀਲੰਕਾ
37 ਸ਼ੇਨ ਵਾਰਨ, ਆਸਟਰੇਲੀਆ
36 ਰਿਚਰਡ ਹੈਡਲੀ, ਨਿਊਜ਼ੀਲੈਂਡ
35 ਅਨਿਲ ਕੁੰਬਲੇ, ਭਾਰਤ
34 ਰੰਗਨਾ ਹੈਰਾਥ, ਸ਼੍ਰੀਲੰਕਾ
31 ਜੇਮਸ ਐਂਡਰਸਨ, ਇੰਗਲੈਂਡ
30 ਰਵੀ ਚੰਦਰਨ ਅਸ਼ਵਿਨ, ਭਾਰਤ
29 ਗਲੇਨ ਮੈਕਗ੍ਰਾ, ਆਸਟਰੇਲੀਆ
27 ਇਯਾਨ ਬਾਥਮ, ਇੰਗਲੈਂਡ
26 ਡੇਲ ਸਟੇਨ, ਦੱਖਣੀ ਅਫਰੀਕਾ
ਇਹ ਖ਼ਬਰ ਪੜ੍ਹੋ- ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਪਾਕਿ 'ਚ ਦੋ T20 ਖੇਡੇਗਾ ਇੰਗਲੈਂਡ
ਟੈਸਟ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਵਿਕਟਾਂ
800 ਮੁਥੱਈਆ ਮੁਰਲੀਧਰਨ, ਸ਼੍ਰੀਲੰਕਾ
708 ਸ਼ੇਨ ਵਾਰਨ, ਆਸਟਰੇਲੀਆ
626 ਜੇਮਸ ਐਂਡਰਸਨ, ਇੰਗਲੈਂਡ
619 ਅਨਿਲ ਕੁੰਬਲੇ, ਭਾਰਤ
563 ਗਲੇਨ ਮੈਕਗ੍ਰਾ, ਆਸਟਰੇਲੀਆ
ਜੇਮਸ ਐਂਡਰਸਨ ਪੁਰਸ਼ਾਂ ਦੇ ਟੈਸਟ ਵਿਚ 5 ਵਿਕਟਾਂ ਹਾਸਲ ਕਰਨ ਵਾਲੇ ਚੌਥੇ ਸਭ ਤੋਂ ਜ਼ਿਆਦਾ ਉਮਰ ਵਾਲੇ ਤੇਜ਼ ਗੇਂਦਬਾਜ਼ ਬਣ ਗਏ ਹਨ।
ਸਿਡਨੀ ਬਾਨਰਸ- 40 ਸਾਲ, 301 ਦਿਨ
ਜੀਓਫ ਚੱਬ- 40 ਸਾਲ, 84 ਦਿਨ
ਫ੍ਰੈਂਕ ਲੇਵਰ- 39 ਸਾਲ, 231 ਦਿਨ
ਜੇਮਸ ਐਂਡਰਸਨ- 39 ਸਾਲ, 13 ਦਿਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।