ENG v IND 5th Test 2 Day : ਦੂਜੇ ਦਿਨ ਦੀ ਖੇਡ ਖਤਮ, ਇੰਗਲੈਂਡ ਦਾ ਸਕੋਰ 84/5
Saturday, Jul 02, 2022 - 11:45 PM (IST)

ਸਪੋਰਟਸ ਡੈਸਕ- ਰਵਿੰਦਰ ਜਡੇਜਾ ਦੀ 104 ਦੌੜਾਂ ਦੀ ਪਾਰੀ ਤੋਂ ਬਾਅਦ ਕਪਤਾਨ ਜਸਪ੍ਰੀਤ ਬੁਮਰਾਹ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਲੜੀ ਦੇ ਪੰਜਵੇਂ ਟੈਸਟ ਮੈਚ ਦੇ ਮੀਂਹ ਪ੍ਰਭਾਵਿਤ ਦੂਜੇ ਦਿਨ ਸ਼ਨੀਵਾਰ ਨੂੰ ਦਿਨ ਦੀ ਖੇਡ ਖਤਮ ਹੋਣ ਤਕ ਇੰਗਲੈਂਡ ਦੀਆਂ 5 ਵਿਕਟਾਂ ਲੈ ਲਈਆਂ। ਭਾਰਤ ਦੀਆਂ ਪਹਿਲੀ ਪਾਰੀ ਵਿਚ 416 ਦੌੜਾਂ ਦੇ ਜਵਾਬ ਵਿਚ ਇੰਗਲੈਂਡ ਨੇ ਦਿਨ ਦੀ ਖੇਡ ਖਤਮ ਹੋਣ ਤਕ 5 ਵਿਕਟਾਂ ’ਤੇ 84 ਦੌੜਾਂ ਬਣਾਈਆਂ। ਦੂਜੇ ਦਿਨ ਦੀ ਖੇਡ ਖਤਮ ਹੋਣ ਸਮੇਂ ਜਾਨੀ ਬੇਅਰਸਟੋ (12) ਦੇ ਨਾਲ ਕਪਤਾਨ ਬੇਨ ਸਟੋਕਸ (0) ਕ੍ਰੀਜ਼ ’ਤੇ ਮੌਜੂਦ ਸਨ। ਇੰਗਲੈਂਡ ਦੀ ਟੀਮ ਪਹਿਲੀ ਪਾਰੀ ਦੇ ਆਧਾਰ ’ਤੇ ਭਾਰਤ ਤੋਂ ਅਜੇ ਵੀ 332 ਦੌੜਾਂ ਪਿੱਛੇ ਹੈ। ਬੁਮਰਾਹ ਨੇ 3 ਜਦਕਿ ਮੁਹੰਮਦ ਸਿਰਾਜ ਤੇ ਮੁਹੰਮਦ ਸ਼ੰਮੀ ਨੇ 1-1 ਵਿਕਟ ਲਈ। ਇੰਗਲੈਂਡ ਲਈ ਜੋ ਰੂਟ ਨੇ ਸਭ ਤੋਂ ਵੱਧ 31 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਇੰਗਲੈਂਡ ਵਿਰੁੱਧ ਵਨ-ਡੇ ਤੇ ਟੀ20 ਮੈਚਾਂ ਲਈ ਟੀਮ ਇੰਡੀਆ ਦਾ ਐਲਾਨ, ਰੋਹਿਤ ਸ਼ਰਮਾ ਹੋਣਗੇ ਕਪਤਾਨ
ਇਸ ਤੋਂ ਪਹਿਲਾਂ ਰਿਸ਼ਭ ਪੰਤ (146) ਦੇ ਤੂਫਾਨੀ ਅਰਧ ਸੈਂਕੜੇ ਤੋਂ ਬਾਅਦ ਰਵਿੰਦਰ ਜਡੇਜਾ (104) ਨੇ ਵੀ ਸੈਂਕੜਾ ਲਾ ਕੇ ਭਾਰਤ ਨੂੰ 416 ਦੌੜਾਂ ਦੇ ਮਜ਼ਬੂਤ ਸਕੋਰ ਤਕ ਪਹੁੰਚਾਇਆ। ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਦੀ ਪਹਿਲੀ ਪਾਰੀ ਵਿਚ ਡਿੱਗੀਆਂ ਤਿੰਨੇ ਵਿਕਟਾਂ ਲਈਆਂ। ਬੁਮਰਾਹ ਨੇ ਐਲਕਸ ਲੀਜ (6), ਜੈਕ ਕਰਾਊਲੀ (9) ਤੇ ਓਲੀ ਪੋਪ (10) ਨੂੰ ਆਊਟ ਕੀਤਾ। ਚਾਹ ਦੀ ਬ੍ਰੇਕ ਸਮੇਂ ਜੋ ਰੂਟ 19 ਤੇ ਜਾਨੀ ਬੇਅਰਸਟੋ 6 ਦੌੜਾਂ ਬਣਾ ਕੇ ਕ੍ਰੀਜ਼ ’ਤੇ ਸਨ। ਇਸ ਤੋਂ ਪਹਿਲਾਂ ਭਾਰਤ ਨੇ 7 ਵਿਕਟਾਂ ’ਤੇ 338 ਦੌੜਾਂ ਤੋਂ ਸ਼ੁਰੂਆਤ ਕਰਦੇ ਹੋਏ ਜਡੇਜਾ ਤੇ ਮੁਹੰਮਦ ਸ਼ੰਮੀ ਨੇ ਆਪਣਾ ਸਮਾਂ ਲਿਆ ਪਰ ਸ਼ੰਮੀ ਨੇ ਮੈਥਿਊ ਪੌਟਸ ਦੇ ਓਵਰ ਵਿਚ ਦੋ ਚੌਕੇ ਲਾ ਕੇ ਪਾਰੀ ਦੀ ਰਫਤਾਰ ਵਧਾਈ। ਇਸ ਦੌਰਾਨ ਜਡੇਜਾ ਨੇ ਆਪਣਾ ਸੈਂਕੜਾ ਵੀ ਪੂਰਾ ਕੀਤਾ।
ਜਡੇਜਾ ਦਾ ਇਹ ਕਰੀਅਰ ਦਾ ਤੀਜਾ ਟੈਸਟ ਸੈਂਕੜਾ ਹੈ। ਸਟੂਅਰਟ ਬ੍ਰਾਡ ਨੇ ਸ਼ੰਮੀ ਨੂੰ 16 ਦੌੜਾਂ ’ਤੇ ਪੈਵੇਲੀਅਨ ਭੇਜ ਕੇ ਆਪਣੀਆਂ 550 ਟੈਸਟ ਵਿਕਟਾਂ ਪੂਰੀਆਂ ਕੀਤੀਆਂ ਜਦਕਿ ਜਡੇਜਾ ਨੇ ਐਂਡਰਸਨ ਦੇ ਹੱਥੋਂ ਆਊਟ ਹੋਣ ਤੋਂ ਪਹਿਲਾਂ 194 ਗੇਂਦਾਂ ਦੀ ਆਪਣੀ ਪਾਰੀ ਵਿਚ 13 ਚੌਕਿਆਂ ਦੀ ਬਦੌਲਤ 104 ਦੌੜਾਂ ਬਣਾਈਆਂ। ਭਾਰਤ ਦੀਆਂ 9 ਵਿਕਟਾਂ ਡਿੱਗਣ ਤੋਂ ਬਾਅਦ ਪਹਿਲੀ ਵਾਰ ਕਪਤਾਨੀ ਕਰ ਰਿਹਾ ਜਸਪ੍ਰੀਤ ਬੁਮਰਾਹ (31 ਅਜੇਤੂ) ਆਪਣੇ ਤੂਫਾਨ ਵਿਚ ਇੰਗਲੈਂਡ ਨੂੰ ਲੈ ਉਡਿਆ। ਇੰਗਲੈਂਡ ਵਲੋਂ ਜੇਮਸ ਐਂਡਰਸਨ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ।
ਦੋਵੇਂ ਟੀਮਾਂ ਦੀ ਪਲੇਇੰਗ ਇਲੈਵਨ : -
ਭਾਰਤ : ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ (ਕਪਤਾਨ)।
ਇੰਗਲੈਂਡ : ਐਲੇਕਸ ਲੀਜ਼, ਜ਼ੈਕ ਕ੍ਰਾਲੀ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਸਟੋਕਸ (ਕਪਤਾਨ), ਸੈਮ ਬਿਲਿੰਗਜ਼ (ਵਿਕਟਕੀਪਰ), ਮੈਟੀ ਪੋਟਸ, ਸਟੂਅਰਟ ਬ੍ਰਾਡ, ਜੈਕ ਲੀਚ, ਜੇਮਸ ਐਂਡਰਸਨ
ਇਹ ਵੀ ਪੜ੍ਹੋ : ਆਪਣੀ ਫਿੱਟਨੈਸ ਨਾਲ ਟੀਮ ਦੇ ਲਈ ਮਿਸਾਲ ਬਣਨਾ ਚਾਹੁੰਦੀ ਹਾਂ : ਹਰਮਨਪ੍ਰੀਤ ਕੌਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।