ENG v IND : ਰੂਟ ਤੇ ਬੇਅਰਸਟੋ ਦੇ ਸੈਂਕੜਿਆਂ ਦੀ ਬਦੌਲਤ ਇੰਗਲੈਂਡ ਨੇ ਜਿੱਤਿਆ 5ਵਾਂ ਟੈਸਟ, ਸੀਰੀਜ਼ ਬਰਾਬਰ

07/05/2022 6:23:47 PM

ਸਪੋਰਟਸ ਡੈਸਕ- ਇੰਗਲੈਂਡ ਨੇ ਭਾਰਤ ਵਿਰੁੱਧ ਪੰਜਵੇਂ (ਮੁੜ ਨਿਰਧਾਰਤ) ਟੈਸਟ ਮੈਚ 'ਚ ਐਜਬੈਸਟਨ ਵਿਖੇ ਟੀਮ ਇੰਡੀਆ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਮੈਚ ਮੈਚ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਟੀਮ ਇੰਡੀਆ ਨੇ ਆਪਣੇ ਪਹਿਲੇ ਦਿਨ ਰਿਸ਼ਭ ਪੰਤ ਦੀਆਂ 146 ਦੌੜਾਂ ਦੀ ਬਦੌਲਤ 7 ਵਿਕਟਾਂ ਗੁਆ ਕੇ 338 ਦੌੜਾਂ ਬਣਾਈਆਂ। ਦੂਜੇ ਦਿਨ ਦੀ ਸ਼ੁਰੂਆਤ 'ਚ ਰਵਿੰਦਰ ਜਡੇਜਾ ਸੈਂਕੜਾ ਲਗਾ ਕੇ ਆਊਟ ਹੋਏ। ਭਾਰਤ ਨੇ ਆਪਣੀ ਪਹਿਲੀ ਪਾਰੀ 'ਚ 416 ਦੌੜਾਂ ਬਣਾਈਆਂ। ਤੀਜੇ ਦਿਨ ਇੰਗਲੈਂਡ ਦੀ ਟੀਮ ਆਪਣੀ ਪਹਿਲੀ ਪਾਰੀ 'ਚ 284 ਦੌੜਾਂ 'ਤੇ ਸਿਮਟ ਗਈ।

ਇਹ ਵੀ ਪੜ੍ਹੋ : ਟੀ20 'ਚ 2000 ਦੌੜਾਂ ਅਤੇ 100 ਵਿਕਟਾਂ ਪੂਰੀਆਂ ਕਰਨ ਵਾਲੇ ਪਹਿਲੇ ਖਿਡਾਰੀ ਬਣੇ ਸ਼ਾਕਿਬ ਅਲ ਹਸਨ

ਇਸ ਤੋਂ ਬਾਅਦ ਭਾਰਤ ਨੇ ਆਪਣੀ ਦੂਜੀ ਪਾਰੀ 'ਚ ਚੇਤੇਸਵਰ ਪੁਜਾਰਾ ਦੀਆਂ 66 ਦੌੜਾਂ ਤੇ ਰਿਸ਼ਭ ਪੰਤ ਦੀਆਂ 57 ਦੌੜਾਂ ਦੇ ਦਮ 'ਤੇ 377 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ 377 ਦੌੜਾਂ ਦੀ ਲੀਡ ਦੇ ਆਧਾਰ 'ਤੇ ਇੰਗਲੈਂਡ ਨੂੰ ਜਿੱਤ ਲਈ 378 ਦੌੜਾਂ ਦਾ ਟੀਚਾ ਦਿੱਤਾ ਹੈ। ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਟੀਮ ਨੇ 3 ਵਿਕਟਾਂ ਦੇ ਨੁਕਸਾਨ 'ਤੇ ਰੋ ਰੂਟ ਤੇ ਜਾਨੀ ਬੇਅਰਸਟੋਅ ਦੇ ਸ਼ਾਨਦਾਰ ਸੈਂਕੜਿਆਂ ਦੇ ਦਮ 'ਤੇ 378 ਦੌੜਾਂ ਦੇ ਨਾਲ ਮੈਚ ਨੂੰ ਆਪਣੇ ਨਾਂ ਕਰ ਕੇ ਸੀਰੀਜ਼ ਬਚਾ ਲਈ। ਇੰਗਲੈਂਡ ਦੀ ਦੂਜੀ ਪਾਰੀ ਦੇ ਦੌਰਾਨ ਭਾਰਤ ਵਲੋਂ ਜਸਪ੍ਰੀਤ ਬੁਮਰਾਹ ਨੇ 2 ਵਿਕਟਾਂ ਲਈਆਂ।  

ਇਹ ਵੀ ਪੜ੍ਹੋ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੂਜੇ ਵਨ-ਡੇ ਮੁਕਾਬਲੇ 'ਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ

ਜ਼ਿਕਰਯੋਗ ਹੈ ਕਿ ਇਹ ਮੈਚ ਪਿਛਲੇ ਸਾਲ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਹਿੱਸਾ ਹੈ ਜਿਸ 'ਚ ਭਾਰਤ 2-1 ਨਾਲ ਅੱਗੇ ਹੈ। ਪੰਜਵੇਂ ਟੈਸਟ ਨੂੰ ਪਿਛਲੇ ਸਾਲ ਕੋਵਿਡ-19 ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਇਹ ਮੈਚ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News