PCB ਪ੍ਰਮੁੱਖ ਅਹਿਸਾਨ ਮਨੀ ਦੇ ਕਾਰਜਕਾਲ ’ਚ ਵਿਸਥਾਰ ਲਗਭਗ ਤੈਅ

Sunday, Jun 27, 2021 - 02:57 PM (IST)

PCB ਪ੍ਰਮੁੱਖ ਅਹਿਸਾਨ ਮਨੀ ਦੇ ਕਾਰਜਕਾਲ ’ਚ ਵਿਸਥਾਰ ਲਗਭਗ ਤੈਅ

ਕਰਾਚੀ— ਤਜਰਬੇਕਾਰ ਪ੍ਰਸ਼ਾਸਕ ਅਹਿਸਾਨ ਮਨੀ ਦਾ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਪ੍ਰਧਾਨ ਦੇ ਤੌਰ ’ਤੇ ਤਿੰਨ ਸਾਲ ਦੇ ਇਕ ਹੋਰ ਕਾਰਜਕਾਲ ਲਈ ਅਹੁਦੇ ’ਤੇ ਬਣੇ ਰਹਿਣਾ ਲਗਭਗ ਤੈਅ ਹੈ। ਮਨੀ ਨੇ ਬਿਆਨ ਜਾਰੀ ਕਰਕੇ ਪਾਕਿਸਤਾਨ ਸੁਪਰ ਲੀਗ ਸਮੇਤ ਅਗਲੇ ਸਾਲ ਦੀਆਂ ਆਪਣੀਆਂ ਯੋਜਨਾਵਾਂ ਬਾਰੇ ’ਚ ਦੱਸਿਆ ਹੈ ਜਿਸ ਨਾਲ ਪੁਸ਼ਟੀ ਹੁੰਦੀ ਹੈ ਕਿ ਉਨ੍ਹਾਂ ਦਾ ਕਾਰਜਕਾਲ ਵਧਾਇਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਮਨੀ ਇਕ ਹੋਰ ਕਾਰਜਕਾਲ ਲਈ ਅਹੁਦੇ ’ਤੇ ਬਣੇ ਰਹਿਣਾ ਚਾਹੁੰਦੇ ਹਨ ਜਾਂ ਨਹੀ ਤੇ ਪੀ. ਸੀ. ਬੀ. ਦੇ ਮੁੱਖ ਸਰਪ੍ਰਸਤ ਪ੍ਰਧਾਨਮੰਤਰੀ ਇਮਰਾਨ ਖ਼ਾਨ ਉਨ੍ਹਾਂ ਦੇ ਕਾਰਜਕਾਲ ’ਚ ਵਿਸਥਾਰ ਕਰਦੇ ਹਨ ਜਾਂ ਨਹੀਂ। ਇਮਰਾਨ ਨੇ 2018 ’ਚ ਆਪਣੀ ਪਾਰਟੀ ਦੇ ਆਮ ਚੋਣਾਂ ’ਚ ਜਿੱਤਣ ਦੇ ਬਾਅਦ ਅਗਸਤ ’ਚ ਮਨੀ ਨੂੰ ਪੀ. ਸੀ. ਬੀ. ਪ੍ਰਧਾਨ ਬਣਾਇਆ ਸੀ। ਸੂਤਰਾਂ ਮੁਤਾਬਕ ਮਨੀ ਇਸਲਾਮਾਬਾਦ ’ਚ ਹਾਲ ’ਚ ਇਮਰਾਨ ਦੇ ਨਾਲ ਬੈਠਕ ਦੇ ਦੌਰਾਨ ਮਨੀ ਇਕ ਹੋਰ ਕਾਰਜਕਾਲ ਲਈ ਅਹੁਦੇ ’ਤੇ ਬਣੇ ਰਹਿਣ ਲਈ ਰਾਜ਼ੀ ਹੋ ਗਏ ਹਨ।


author

Tarsem Singh

Content Editor

Related News